ਪੰਜਾਬ ਦੇ ਸਰਹੱਦੀ ਇਲਾਕਿਆਂ 'ਚ ਹਾਈ ਅਲਰਟ, ਵੱਡੇ ਪੱਧਰ 'ਤੇ ਸਰਚ ਅਭਿਆਨ ਜਾਰੀ
Download ABP Live App and Watch All Latest Videos
View In Appਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇ ਕਿਤੇ ਉਨ੍ਹਾਂ ਨੂੰ ਕੋਈ ਸ਼ੱਕੀ ਨਜ਼ਰ ਆਉਂਦਾ ਹੈ ਜਾਂ ਉਨ੍ਹਾਂ ਨੂੰ ਕਿਸੇ ਅਸਾਧਾਰਨ ਗਤੀਵਿਧੀ ਦਾ ਪਤਾ ਲੱਗੇ ਤਾਂ ਉਹ ਤੁਰੰਤ ਪੁਲਿਸ ਨੂੰ ਇਸ ਦੀ ਜਾਣਕਾਰੀ ਦੇਣ।
ਆਪਰੇਸ਼ਨ ਦੌਰਾਨ ਗੁੱਜਰਾਂ ਦੇ ਡੇਰੇ ਵੀ ਖੰਗਾਲੇ ਜਾਣਗੇ।
ਉਨ੍ਹਾਂ ਦੱਸਿਆ ਕਿ ਇਸ ਆਪਰੇਸ਼ਨ ਵਿੱਚ SSP, SP ਤੇ DSP ਰੈਂਕ ਦੇ ਅਧਿਕਾਰੀ ਸ਼ਾਮਲ ਹਨ।
ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਰਚ ਅਭਿਆਨ ਦੋ ਦਿਨਾਂ ਤਕ ਜਾਰੀ ਰਹੇਗਾ। ਅੱਜ ਕਰੀਬ 27 ਪਿੰਡਾਂ ਦੀ ਤਲਾਸ਼ੀ ਲਈ ਜਾਏਗੀ।
ਸਰਚ ਅਭਿਆਨ ਕੱਲ੍ਹ ਤਕ ਵੀ ਜਾਰੀ ਰਹੇਗਾ।
ਇਸ ਸਰਚ ਅਭਿਆਨ ਵਿੱਚ ਪੰਜਾਬ ਪੁਲਿਸ ਦੇ ਲਗਪਗ 2700 ਜਵਾਨ ਸ਼ਾਮਲ ਸਨ। ਇਸ ਆਪਰੇਸ਼ਨ ਨੂੰ ਲੈ ਕੇ ਪੂਰੀ ਫੋਰਸ ਨੂੰ 33 ਵੱਖ-ਵੱਖ ਟੁਕੜੀਆਂ ਵਿੱਚ ਵੰਡਿਆ ਗਿਆ ਸੀ।
ਭਾਰਤ-ਪਾਕਿ ਸਰਹੱਦ ਦੇ ਬਿਲਕੁਲ ਨਾਲ ਲੱਗਦੇ ਡੇਰਾ ਬਾਬਾ ਨਾਨਕ ਵਿੱਚ ਚਲਾਏ ਗਏ ਇਸ ਸਰਚ ਅਭਿਆਨ ਦੌਰਾਨ ਜੰਗਲਾਂ, ਖੇਤਾਂ, ਦਰਿਆਵਾਂ ਤੇ ਘਰਾਂ ਦੀ ਤਲਾਸ਼ੀ ਲਈ ਗਈ।
ਇਸ ਦੇ ਚੱਲਦਿਆਂ ਅੱਜ ਬਟਾਲਾ ਪੁਲਿਸ ਵੱਲੋਂ ਵੱਡੇ ਪੱਧਰ 'ਤੇ ਸਰਚ ਅਭਿਆਨ ਚਲਾਏ ਗਏ।
ਬਟਾਲਾ: ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਵੱਲੋਂ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ।
- - - - - - - - - Advertisement - - - - - - - - -