70 ਸਾਲਾ ਫ਼ੌਜੀ ਨੇ 80 ਨੌਜਵਾਨਾਂ ਨੂੰ ਇੰਝ ਦਿਵਾਈ ਨੌਕਰੀ
ਉਸ ਦੀ ਸਖ਼ਤ ਮਿਹਨਤ ਤੇ ਯਤਨਾ ਸਦਕਾ ਸਰਕਾਰ ਵੱਲੋਂ ਪਿੰਡ 'ਚ ਵਧੀਆ ਸਟੇਡੀਅਮ ਬਣਵਾਇਆ ਗਿਆ ਹੈ ਤੇ ਵੇਟ ਲਿਫਟਿੰਗ ਦੇ ਨਾਲ-ਨਾਲ ਜਿੰਮ ਦੀ ਸੁਵਿਧਾ ਵੀ ਇਸ ਸਟੇਡੀਅਮ 'ਚ ਹੈ।
ਮਾਧਾ ਸਿੰਘ ਦੀ ਅਣਥੱਕ ਮਿਹਨਤ ਸਦਕਾ ਜਿੱਥੇ ਪਿੰਡ ਭਾਈ ਰੂਪਾ ਦੇ ਕਈ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਹੈ ਉਥੇ ਹੀ ਉਨ੍ਹਾਂ ਦਾ ਇਹ ਜਜ਼ਬਾ ਹੋਰ ਲੋਕਾਂ ਨੂੰ ਵੀ ਦੂਜਿਆਂ ਲਈ ਕੁਝ ਕਰ ਗੁਜ਼ਰਨ ਲਈ ਉਤਸ਼ਾਹਿਤ ਕਰਦਾ ਹੈ।
ਮਾਧਾ ਸਿੰਘ ਦੀਆਂ ਪੈੜਾਂ 'ਤੇ ਤੁਰਦੇ ਪਿੰਡ ਦੇ ਕਈ ਹੋਰ ਰਿਟਾਇਰ ਫ਼ੌਜੀ ਵੀ ਉਸ ਨਾਲ ਆ ਮਿਲੇ ਹਨ।
ਪਿਛਲੇ 12 ਸਾਲਾਂ ਤੋਂ ਮਾਧਾ ਸਿੰਘ ਬਗ਼ੈਰ ਕਿਸੇ ਲਾਲਚ ਤੋਂ ਪਿੰਡ ਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਟਰੇਨਿੰਗ ਦਿੰਦਾ ਆ ਰਿਹਾ ਹੈ ਤੇ ਹੁਣ ਤਕ 80 ਤੋਂ ਵੱਧ ਮੁੰਡੇ-ਕੁੜੀਆਂ ਉਸ ਕੋਲੋਂ ਸਿਖਲਾਈ ਲੈ ਕੇ ਫ਼ੌਜ, ਬੀਐਸਐਫ਼ ਤੇ ਪੁਲਿਸ 'ਚ ਭਰਤੀ ਹੋ ਚੁੱਕੇ ਹਨ।
ਬਠਿੰਡਾ: ਬਠਿੰਡਾ ਦੇ ਰਹਿਣ ਵਾਲੇ ਸਾਬਕਾ ਫ਼ੌਜੀ ਮਾਧਾ ਸਿੰਘ ਕਈ ਨੌਜਵਾਨਾਂ ਨੂੰ ਸਫਲਤਾ ਦੀ ਪੌੜੀ ਚੜ੍ਹਨਾ ਸਿਖਾ ਰਹੇ ਹਨ। 70 ਸਾਲਾ ਮਾਧਾ ਸਿੰਘ ਬਠਿੰਡਾ ਤੋਂ ਲਗਪਗ 50 ਕਿਲੋਮੀਟਰ ਦੂਰ ਭਾਈ ਰੂਪਾ ਪਿੰਡ ਦੇ ਰਹਿਣ ਵਾਲੇ ਹਨ। ਫ਼ੋਜ ਵਿਚ ਨੌਕਰੀ ਛੱਡਣ ਤੋਂ ਬਾਅਦ ਮਾਧਾ ਸਿੰਘ ਦੇ ਦਿਮਾਗ 'ਚ ਕੁਝ ਵੱਖਰਾ ਕਰਨ ਦਾ ਖਿਆਲ ਆਇਆ ਤਾਂ ਜੋ ਪਿੰਡ ਦਾ ਨਾਂਅ ਦੁਨੀਆ ਜਾਣ ਸਕੇ।
ਮਾਧਾ ਸਿੰਘ ਦੇ ਯਤਨਾਂ ਨੂੰ ਹੁੰਗਾਰਾ ਉਦੋਂ ਮਿਲਿਆ ਜਦੋਂ ਉਸ ਦੇ ਪਿੰਡ ਦੇ ਕੁਝ ਮੁੰਡੇ ਫ਼ੌਜ ਵਿੱਚ ਭਰਤੀ ਹੋ ਗਏ।
ਉਸ ਨੇ ਨੌਜਵਾਨਾਂ ਨੂੰ ਸਿਖਲਾਈ ਦੇ ਨਾਲ ਨਾਲ ਫ਼ੌਜ 'ਚ ਭਰਤੀ ਹੋਣ ਵਾਲੀ ਹਰ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ।
ਇਸ ਕੰਮ ਲਈ ਮਾਧਾ ਸਿੰਘ ਨੇ ਪਿੰਡ ਦੇ ਹੀ ਮੁੰਡਿਆਂ ਨੂੰ ਫ਼ੌਜ 'ਚ ਭਰਤੀ ਹੋਣ ਲਈ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ।