ਅੱਗ ਨੇ ਮਚਾਈ ਲੁਧਿਆਣਾ ਤੇ ਰੋਪੜ 'ਚ ਤਬਾਹੀ
ਅੱਗ ਦੀਆਂ ਲਾਟਾਂ 50-5- ਫੁੱਟ ਤਕ ਉੱਚੀਆਂ ਉੱਠੀਆਂ। ਨਜ਼ਦੀਕ ਫਾਇਰ ਬ੍ਰਿਗੇਡ ਦੀ ਸੁਵਿਧਾ ਨਾ ਹੋਣ ਕਾਰਨ ਸਾਰੀ ਬਸਤੀ ਹੀ ਸੜ ਗਈ।
ਹਾਲਾਂਕਿ, ਅੱਗ ਲੱਗਣ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਇੱਥੇ ਰਹਿਣ ਵਾਲੇ ਲੋਕਾਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਝੁੱਗੀਆਂ ਵਿੱਚ ਰਹਿਣ ਵਾਲਿਆਂ ਦੀ ਸਥਾਨਕ ਲੋਕਾਂ ਨੇ ਕਾਫੀ ਮਦਦ ਵੀ ਕੀਤੀ।
ਉੱਧਰ ਰੋਪੜ ਜ਼ਿਲ੍ਹੇ ਦੇ ਨੂਰਪੁਰ ਬੇਦੀ ਵਿੱਚ ਸੈਂਕੜੇ ਝੁੱਗੀਆਂ ਵਿੱਚ ਬੁੱਧਵਾਰ ਸ਼ਾਮ ਅੱਗ ਲੱਗ ਗਈ।
ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਸਿੰਗਲਾ ਸੋਫਾ ਫੈਕਟਰੀ ਸੜ ਕੇ ਸੁਆਹ ਹੋ ਗਈ।
ਫੈਕਟਰੀ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੇ ਜਦ ਚੰਗਿਆੜੀਆਂ ਤੋਂ ਫੈਲੀ ਅੱਗ ਵੇਖੀ ਤਾਂ ਤੁਰੰਤ ਮਾਲਕ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਕਰਮੀ ਅੱਗ 'ਤੇ ਕਾਬੂ ਪਾਉਣ ਲਈ ਪੂਰੀ ਮਿਹਨਤ ਕਰ ਰਹੇ ਹਨ।
ਅੱਗ ਕਾਰਨ ਜਿੱਥੇ ਲੱਖਾਂ ਦਾ ਨੁਕਸਾਨ ਹੋਇਆ, ਉੱਥੇ ਫੈਕਟਰੀ ਦੀ ਤੀਜੀ ਮੰਜ਼ਲ 'ਤੇ ਇੱਕ ਬੱਚਾ ਫਸਿਆ ਹੋਇਆ ਸੀ। ਅੱਗ ਬੁਝਾਊ ਦਸਤੇ ਨੇ ਜਾਨ ਦੀ ਬਾਜ਼ੀ ਲਾਉਂਦਿਆਂ ਉਸ ਨੂੰ ਬਚਾਅ ਲਿਆ ਗਿਆ।
ਲੁਧਿਆਣਾ ਵਿੱਚ ਵੀਰਵਾਰ ਦੁਪਹਿਰ ਸੋਫਾ ਬਣਾਉਣ ਵਾਲੀ ਫੈਕਟਰੀ ਵਿੱਚ ਜ਼ਬਰਦਸਤ ਅੱਗ ਲੱਗ ਗਈ।