ਕਾਲੀਆਂ ਝੰਡੀਆਂ ਨਾਲ ਕੈਪਟਨ ਵਿਰੁੱਧ ਡਟੇ ਖਹਿਰਾ
ਆਪ ਦੇ ਇਸ ਧਰਨੇ ਵਿੱਚ ਕਿਸਾਨ ਵੀ ਕਾਲੀਆਂ ਪੱਟੀਆਂ ਤੇ ਕਾਲੇ ਬਿੱਲੇ ਲਾ ਕੇ ਸ਼ਾਮਲ ਹੋਏ ਹਨ। ਸਰਕਾਰ ਨੇ ਕਿਸਾਨਾਂ ਦੇ ਮਨੋਰੰਜਨ ਲਈ ਗੁਰਦਾਸ ਮਾਨ ਦੇ ਅਖਾੜੇ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ।
ਮਾਨਸਾ: ਆਮ ਆਦਮੀ ਪਾਰਟੀ ਨੇ ਪਹਿਲਾਂ ਤੋਂ ਕੀਤਾ ਵਿਰੋਧ ਦੇ ਐਲਾਨ ਮੁਤਾਬਕ ਸਰਕਾਰ ਦੇ ਕਰਜ਼ਾ ਮੁਆਫ਼ੀ ਸਮਾਗਮ ਕੋਲ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਕੈਪਟਨ ਦੇ ਇਸ ਕਰਜ਼ਾ ਮੁਆਫੀ ਨਾਲ ਕਿਸੇ ਵੀ ਕਿਸਾਨ ਨੂੰ ਫਾਇਦਾ ਨਹੀਂ ਪਹੁੰਚੇਗਾ।
ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਵਾਗਤ ਕਾਲੀਆਂ ਝੰਡੀਆਂ ਨਾਲ ਕਰੇਗੀ।
ਸਰਕਾਰ ਦੇ ਇਸ ਸਮਾਗਮ ਵਿੱਚ ਹਾਲੇ ਤਕ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਪਹੁੰਚ ਚੁੱਕੇ ਹਨ। ਮੁੱਖ ਮੰਤਰੀ ਤਕਰੀਬਨ ਡੇਢ ਕੁ ਵਜੇ ਪਹੁੰਚਣਗੇ ਤੇ ਕਿਸਾਨਾਂ ਨੂੰ ਕਰਜ਼ ਮੁਆਫੀ ਦੇ ਪ੍ਰਮਾਣ ਪੱਤਰ ਦੇਣੇ ਸ਼ੁਰੂ ਕਰਨਗੇ। ਖਹਿਰਾ ਦੇ ਨਾਲ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੀ ਮੌਜੂਦ ਹਨ।