'ਏਬੀਪੀ ਸਾਂਝਾ' ਨਿਊਜ਼ ਚੈਨਲ ਦੀ ਕੈਨੇਡਾ 'ਚ ਦਸਤਕ
'ਸਾਂਝੀਆਂ ਖ਼ਬਰਾਂ' ਪ੍ਰੋਗਰਾਮ ਵਿੱਚ ਦੇਸ਼, ਦੁਨੀਆ ਦੇ ਨਾਲ ਨਾਲ ਪੰਜਾਬ ਦੀਆਂ ਖ਼ਬਰਾਂ ਦਾ ਸੰਖੇਪ ਬੁਲੇਟਿਨ ਪੇਸ਼ ਕੀਤਾ ਜਾਵੇਗਾ।
Download ABP Live App and Watch All Latest Videos
View In App'ਸਾਂਝਾ ਸਟਾਰ' ਪ੍ਰੋਗਰਾਮ ਵਿੱਚ ਪੰਜਾਬ ਦੇ ਮੰਨੇ ਪ੍ਰਮੰਨੇ ਕਲਾਕਾਰਾਂ ਨਾਲ ਵਿਸ਼ੇਸ਼ ਗੱਲਬਾਤ ਖ਼ਾਸ ਤੁਹਾਡੇ ਲਈ ਪੇਸ਼ ਕੀਤੀ ਜਾਵੇਗੀ।
ਤੁਹਾਡੇ ਮਨੋਰੰਜਨ ਲਈ ਏਬੀਪੀ ਸਾਂਝਾ ਦੋ ਵਿਸ਼ੇਸ਼ ਪ੍ਰੋਗਰਾਮ ਲੈ ਕੇ ਆਇਆ ਹੈ। 'ਟਿੰਗ ਲਿੰਗ ਲਿੰਗ' ਵਿੱਚ ਮਨੋਰੰਜਨ ਜਗਤ ਦੀਆਂ ਖ਼ਾਸ ਤੇ ਚਟਪਟੀਆਂ ਖ਼ਬਰਾਂ ਤੁਹਾਡੇ ਤਕ ਪਹੁੰਚਾਈਆਂ ਜਾਣਗੀਆਂ।
ਕੈਨੇਡਾ ਵਿੱਚ ਏਬੀਪੀ ਸਾਂਝਾ ਨੂੰ ਟੈਲੀਵਿਜ਼ਨ ਦੇ ਨਾਲ ਨਾਲ ਇੰਟਰਨੈੱਟ ਰਾਹੀਂ ਵੀ ਵੇਖਿਆ ਜਾ ਸਕਦਾ ਹੈ।
'ਮਿੱਤਰਾਂ ਦਾ ਨਾਂ ਚੱਲਦਾ' ਵਿਸ਼ੇਸ਼ ਹਫ਼ਤਾਵਰੀ ਪ੍ਰੋਗਰਾਮ ਵਿੱਚ ਸਪੈਸ਼ਲ ਕੌਰਸਪੌਂਡੈਂਟ ਅਸੀਮ ਬੱਸੀ ਤੁਹਾਨੂੰ ਅਜਿਹੇ ਪੰਜਾਬੀਆਂ ਨਾਲ ਮਿਲਾਉਣਗੇ ਜਿਨ੍ਹਾਂ 'ਤੇ ਤੁਸੀਂ ਮਾਣ ਕਰਦੇ ਹੋ।
ਚੌਵੀ ਘੰਟੇ ਨਿਊਜ਼ ਚੈਨਲ 'ਤੇ ਕੈਨੇਡਾ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਲਈ ਜਿੱਥੇ ਆਪਣੀ ਧਰਤੀ ਦੀ ਹਰ ਖ਼ਬਰ ਦਿੱਤੀ ਜਾ ਰਹੀ ਹੈ, ਉੱਥੇ ਹੀ ਪਰਵਾਸੀਆਂ ਦੇ ਮਸਲਿਆਂ ਨੂੰ ਉਭਾਰਿਆ ਜਾਏਗਾ।
ਮੁੱਕਦੀ ਗੱਲ ਤੇ ਮਿੱਤਰਾਂ ਦਾ ਨਾਂਅ ਚੱਲਦਾ ਦੋ ਪ੍ਰਮੁੱਖ ਹਫ਼ਤਾਵਰੀ ਪ੍ਰੋਗਰਾਮ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰੋਗਰਾਮ ਸਮੇਂ ਸਮੇਂ 'ਤੇ ਤੁਹਾਡੇ ਲਈ ਪੇਸ਼ ਕੀਤੇ ਜਾਂਦੇ ਰਹਿਣਗੇ।
'ਮੁੱਕਦੀ ਗੱਲ' ਵਿੱਚ ਏਬੀਪੀ ਸਾਂਝਾ ਦੇ ਐਗ਼ਜ਼ੀਕਿਊਟਿਵ ਐਡੀਟਰ ਜਗਵਿੰਦਰ ਪਟਿਆਲ ਹਰ ਹਫ਼ਤੇ ਪੰਜਾਬ ਦੇ ਭਖ਼ਦੇ ਮਸਲਿਆਂ ਬਾਰੇ ਚਰਚਾ ਕਰਨਗੇ।
ਏਬੀਪੀ ਸਾਂਝਾ 'ਤੇ ਸਾਂਝੀ ਬਾਣੀ, ਗੁੱਡ ਮੌਰਨਿੰਗ ਪੰਜਾਬੀਓ, ਨਿਊਜ਼ਰੂਮ ਲਾਈਵ, ਔਨ ਦ ਸਪੌਟ, ਪੰਜਾਬ ਮੇਲ, ਫਰੰਟ ਫੁੱਟ ਆਦਿ ਪ੍ਰਮੁੱਖ ਖ਼ਬਰਾਂ ਵਾਲੇ ਰੋਜ਼ਾਨਾ ਪ੍ਰੋਗਰਾਮ ਚੱਲ ਰਹੇ ਹਨ।
ਏਬੀਪੀ ਸਾਂਝਾ ਪੂਰੀ ਦੁਨੀਆ 'ਚ ਵਾਪਰ ਰਹੀਆਂ ਘਟਨਾਵਾਂ ਨੂੰ ਪੂਰੇ ਜੋਸ਼, ਪੰਜਾਬੀਆਂ ਦੇ ਸਾਰੇ ਮਸਲਿਆਂ ਨੂੰ ਜੁਨੂੰਨ ਅਤੇ ਪੱਤਰਕਾਰੀ ਦੇ ਸਿਧਾਂਤਾਂ ਨੂੰ ਜਜ਼ਬੇ ਨਾਲ ਤੁਹਾਡੇ ਸਾਹਮਣੇ ਪੇਸ਼ ਕਰਨ ਲਈ ਵਜਨਬੱਧ ਹੈ।
ਟੋਰੰਟੋ: ਡਿਜੀਟਲ ਪਲੇਟਫਾਰਮ 'ਤੇ ਦਰਸ਼ਕਾਂ ਤੇ ਪਾਠਕਾਂ ਦੇ ਮਿਲੇ ਭਰੋਸੇ ਤੋਂ ਬਾਅਦ 'ਏਬੀਪੀ ਸਾਂਝਾ' ਨਿਊਜ਼ ਚੈਨਲ ਕੈਨੇਡਾ ਵਿੱਚ ਲਾਂਚ ਕਰ ਦਿੱਤਾ ਗਿਆ ਹੈ।
ਬੈੱਲ ਟੀਵੀ 'ਤੇ ਚੈਨਲ ਨੰਬਰ 2329 'ਤੇ ਏਬੀਪੀ ਸਾਂਝਾ ਵੇਖਿਆ ਜਾ ਸਕਦਾ ਹੈ।
- - - - - - - - - Advertisement - - - - - - - - -