✕
  • ਹੋਮ

ਗੋਦ ਲਏ ਪਿੰਡ ਦੇ ਲੋਕ ਸਭ ਤੋਂ ਵੱਧ ਸੰਸਦ ਮੈਂਬਰ ਤੋਂ ਹੀ ਦੁਖੀ !

ਏਬੀਪੀ ਸਾਂਝਾ   |  25 Jul 2018 08:20 PM (IST)
1

ਦੱਸ ਦੇਈਏ ਕਿ ਜਲੰਧਰ ਜ਼ਿਲ੍ਹੇ ਵਿੱਚ ਪੈਂਦੇ ਗੰਨਾ ਪਿੰਡ ਨੂੰ ਕਾਂਗਰਸੀ ਐਮਪੀ ਚੌਧਰੀ ਸੰਤੋਖ ਸਿੰਘ ਨੇ ਗੋਦ ਲਿਆ ਹੈ ਪਰ ਪਿੰਡ ਦੇ ਹਾਲਾਤ ਦੇਖ ਲੱਗਦਾ ਕਿ ਚੌਧਰੀ ਜੀ ਪਿੰਡ ਗੋਦ ਲੈਕੇ ਵਿੱਸਰ ਗਏ ਹਨ। ਇੱਥੋਂ ਦੇ ਪ੍ਰੇਸ਼ਾਨ ਲੋਕਾਂ ਦਾ ਕਹਿਣਾ ਹੈ ਕਿ ਉਹ ਹੁਣ ਕਦੇ ਵੋਟ ਨਹੀਂ ਪਾਉਣਗੇ।

2

ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ 'ਚ ਨਸ਼ੇ ਦੀ ਵਿਕਰੀ ਵੀ ਜ਼ੋਰਾ 'ਤੇ ਹੈ ਪੁਲਿਸ ਆਉਂਦੀ ਜ਼ਰੂਰ ਹੈ ਪਰ ਫੜ੍ਹਦੀ ਕਿਸੇ ਨੂੰ ਨਹੀਂ।

3

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਐਮਪੀ ਨੇ ਸਾਡਾ ਪਿੰਡ ਗੋਦ ਲੈ ਕੇ ਆਨਾਥ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਚੌਧਰੀ ਸੰਤੋਖ ਸਿੰਘ ਨੂੰ ਕਦੇ ਪਿੰਡ 'ਚ ਨਹੀਂ ਦੇਖਿਆ।

4

ਇਸ ਪਿੰਡ ਦੇ ਸਕੂਲ 'ਚ ਬੱਚੇ ਤਾਂ ਸਨ ਪਰ ਮੌਕੇ 'ਤੇ ਅਧਿਆਪਕ ਕੋਈ ਨਹੀਂ ਸੀ। ਸਕੂਲ ਇੰਚਾਰਜ ਸੋਨੀਆ ਨੇ ਦੱਸਿਆ ਕਿ ਸਕੂਲ 'ਚ ਨਾ ਬੈਠਣ ਲਈ ਕਮਰੇ ਹਨ ਨਾ ਪੜ੍ਹਾਉਣ ਲਈ ਅਧਿਆਪਕ। ਪੰਜ ਕਲਾਸਾਂ 'ਚ ਤਿੰਨ ਸੌ ਤੋਂ ਵੱਧ ਬੱਚੇ ਹਨ ਪਰ ਅਧਿਆਪਕ ਸਿਰਫ ਤਿੰਨ ਤੇ ਮੈਥ ਦਾ ਤਾਂ ਕੋਈ ਅਧਿਆਪਕ ਹੀ ਨਹੀਂ।

5

ਪਿੰਡ ਦਾ ਹਾਲ ਏਨਾ ਮਾੜਾ ਸੀ ਕਿ ਲੋਕਾਂ ਨੂੰ ਦੇਖਿਆਂ ਹੀ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਅੰਦਾਜ਼ਾ ਹੋ ਜਾਂਦਾ ਹੈ।

6

ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸੀ ਐਮਪੀ ਚੌਧਰੀ ਸੰਤੋਖ ਸਿੰਘ ਨੇ ਫਿਲੌਰ ਵਿੱਚ ਪੈਂਦੇ ਗੰਨਾ ਪਿੰਡ ਨੂੰ ਗੋਦ ਲਿਆ ਸੀ। 'ਏਬੀਪੀ ਸਾਂਝਾ' ਦੀ ਟੀਮ ਨੇ ਜਦੋਂ ਗੰਨਾ ਪਿੰਡ ਦੇ ਹਾਲਾਤ ਵੇਖੇ ਤਾਂ ਉਹ ਹੈਰਾਨ ਕਰਨ ਵਾਲੇ ਸਨ। ਇੱਥੇ ਦੀਆਂ ਔਰਤਾਂ ਇੰਨੀਆ ਦੁਖੀ ਹਨ ਕਿ ਉਨ੍ਹਾਂ ਦਾ ਵੋਟਾਂ ਤੋਂ ਯਕੀਨ ਹੀ ਉੱਠ ਚੁੱਕਾ ਹੈ।

7

ਜਲੰਧਰ ਸ਼ਹਿਰ ਤੋਂ ਕਰੀਬ 45 ਕਿਲੋਮੀਟਰ ਦੂਰ ਪੈਂਦੇ ਫਿਲੌਰ ਦੇ ਪਿੰਡ ਗੰਨਾ ਅੰਦਰ ਜਾਣ ਵਾਲਾ ਰਸਤਾ ਚਿੱਕੜ ਨਾਲ ਭਰਿਆ ਹੋਇਆ ਸੀ।

8

ਪਿੰਡ ਦੇ ਰਾਹ ਦਾ ਹਾਲ ਇੰਨਾ ਮਾੜਾ ਸੀ ਕਿ ਮੀਂਹ ਪੈਣ ਤੋਂ ਬਾਅਦ ਟੋਇਆ 'ਚ ਪਾਣੀ ਭਰ ਗਿਆ ਤੇ ਸੜਕ ਲੱਭਣੀ ਮੁਸ਼ਕਲ ਸੀ।

9

ਜਲੰਧਰ: ਪ੍ਰਧਾਨ ਮੰਤਰੀ ਮੋਦੀ ਦੇ ਕਹਿਣ 'ਤੇ ਸਾਰੇ ਸੰਸਦ ਮੈਂਬਰਾਂ ਨੇ ਤਿੰਨ ਸਾਲ ਪਹਿਲਾਂ ਇੱਕ-ਇੱਕ ਪਿੰਡ ਗੋਦ ਲਿਆ ਸੀ। ਕਿਹਾ ਗਿਆ ਸੀ ਕਿ ਐਮਪੀ ਗੋਦ ਲਏ ਪਿੰਡਾਂ ਦੀ ਨੁਹਾਰ ਬਦਲ ਦੇਣਗੇ ਪਰ ਹਕੀਕਤ ਕੁਝ ਹੋਰ ਹੀ ਹੈ।

  • ਹੋਮ
  • ਪੰਜਾਬ
  • ਗੋਦ ਲਏ ਪਿੰਡ ਦੇ ਲੋਕ ਸਭ ਤੋਂ ਵੱਧ ਸੰਸਦ ਮੈਂਬਰ ਤੋਂ ਹੀ ਦੁਖੀ !
About us | Advertisement| Privacy policy
© Copyright@2025.ABP Network Private Limited. All rights reserved.