ਅਕਾਲੀਆਂ ਵੱਲੋਂ ਗੁਰਦੁਆਰੇ ਅੰਦਰ ਹੁੱਲੜਬਾਜ਼ੀ, ਵੇਖੋ ਤਸਵੀਰਾਂ
ਪਟਿਆਲਾ: ਅਕਾਲੀਆ ਵੱਲੋਂ ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਦੇ ਬਾਵਜੂਦ ਨਾਅਰੇਬਾਜ਼ੀ ਤੇ ਹੁੱਲੜਬਾਜ਼ੀ ਕੀਤੀ ਗਈ। ਜਦੋਂ ਇਸ ਬਾਰੇ ਚੰਦੂਮਾਜਰਾ ਨੂੰ ਪੁੱਛਿਆ ਗਿਆ ਤਾਂ ਉਹ ਪਾਸਾ ਵੱਟ ਗਏ।
ਦੂਜੇ ਪਾਸੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਆਪਣੇ ਸਮਰਥਕਾਂ ਨਾਲ ਵਾਈਪੀਐਸ ਚੌਕ ਵਿੱਚ ਬੈਠ ਗਏ।
ਦਰਅਸਲ ਅੱਜ ਪਟਿਆਲਾ ਵਿੱਚ ਅਕਾਲੀ ਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦੇ ਘਿਰਾਓ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਇਕੱਠ ਕੀਤਾ ਗਿਆ।
ਇਸ ਦੌਰਾਨ ਜਦੋਂ ਅਕਾਲੀ ਇਕੱਠੇ ਹੋ ਰਹੇ ਸੀ ਤਾਂ ਪੁਲਿਸ ਨੇ ਸਾਰੇ ਅਕਾਲੀ ਗੁਰਦੁਆਰਾ ਸਾਹਿਬ ਵਿੱਚ ਬੰਦ ਕਰ ਦਿੱਤੇ। ਇਸ ਮੌਕੇ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਪੁਲਿਸ ਵੱਲੋਂ ਗੁਰੂਘਰ ਨੂੰ ਜਿੰਦਰੇ ਲਾਉਣ ਨੂੰ ਬੇਅਦਬੀ ਦੱਸਿਆ।
ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਐਲਾਨ ਕੀਤਾ ਕਿ ਅਗਲੇ ਮਹੀਨੇ ਪੰਜ ਅਕਾਲੀ ਲੀਡਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਘਰ ਸਿਰ ਵਢਾਉਣ ਲਈ ਜਾਣਗੇ।
ਇਹ ਘਿਰਾਓ ਕਾਂਗਰਸੀ ਲੀਡਰ ਹਰਿੰਦਰ ਹੈਰੀਮਾਨ ਦੇ ਸਿਰ ਕੱਟ ਕੇ ਲੈ ਆਉਣ ਦੇ ਬਿਆਨ ਦੇ ਵਿਰੋਧ ਵਿੱਚ ਸੀ।