ਦਬਈ ਤੋਂ ਲਿਆ ਰਹੇ ਸੀ ਸੋਨੇ ਦੀ ਖੇਪ, ਅੰਮ੍ਰਿਤਸਰ ਹਵਾਈ ਅੱਡੇ ਤੋਂ ਕਾਬੂ
ਇਸ ਤੋਂ ਇਲਾਵਾ ਖਿਡੌਣੇ ਵਾਲੀਆਂ ਕਾਰਾਂ ਅਤੇ ਇੱਕ ਸਪੀਕਰ ਦੇ ਵਿੱਚੋਂ ਵੀ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਸੋਨਾ ਮਿਲਿਆ। ਇੱਕ ਬੈਗ ਦੇ ਵਿੱਚੋਂ 1664.18 ਗਰਾਮ ਅਤੇ ਦੂਸਰੇ ਵਿਚੋਂ 1668.22 ਗਰਾਮ ਸੋਨਾ ਮਿਲਿਆ, ਜੋ ਕੁਲ 3332.40 ਗਰਾਮ ਨਿਕਲਿਆ। ਇਸ ਦੀ ਅੰਦਾਜਨ ਕੀਮਤ 1.30 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਦੋਵਾਂ ਹੀ ਯਾਤਰੀਆਂ ਨੇ ਜਦੋਂ ਬੈਗ ਚੈੱਕ ਕੀਤੇ ਗਏ ਤਾਂ ਨੋਟਿਸ ਕੀਤਾ ਕਿ ਕੁਝ ਮੈਟਲ ਦੀਆਂ ਤਾਰਾਂ ਜੋ ਐਕਸਰੇ ਮਸ਼ੀਨ ਦੇ ਵਿੱਚ ਦੇਖੀਆਂ ਗਈਆਂ ਬੈਗ ਵਿੱਚੋਂ ਲੱਭੀਆਂ ਅਤੇ ਇਨ੍ਹਾਂ ਦੇ ਉੱਪਰ ਸਿਲਵਰ ਰੰਗ ਕੀਤਾ ਹੋਇਆ ਸੀ ਜੋ ਬਰੀਕੀ ਨਾਲ ਜਾਂਚ ਕਰਨ ਤੇ ਸੋਨਾ ਪਾਇਆ ਗਿਆ।
ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਦੋਵਾਂ ਦੇ ਉੱਪਰ ਜਦੋਂ ਸ਼ੱਕ ਹੋਇਆ ਤਾਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਸਾਮਾਨ ਦੀ ਜਾਂਚ ਕੀਤੀ ਤਾਂ ਦੇਖਿਆ ਤਾਂ ਇਨ੍ਹਾਂ ਦੇ ਬੈਗ ਵਿੱਚੋਂ ਉਕਤ ਸੋਨਾ ਬਰਾਮਦ ਹੋਇਆ।
ਦੋਵੇਂ ਯਾਤਰੀ ਇਸ ਸੋਨੇ ਨੂੰ ਦੁਬਈ ਤੋਂ ਭਾਰਤ ਤਸਕਰੀ ਕਰਕੇ ਫਲਾਇਟ ਨੰਬਰ IX 192 ਰਾਹੀਂ ਅੰਮ੍ਰਿਤਸਰ ਲਿਆ ਰਹੇ ਸੀ। ਦੋਵੇਂ ਮੁਲਜ਼ਮ ਪੰਜਾਬ ਦੇ ਰਹਿਣ ਵਾਲੇ ਹਨ ਜਿਨ੍ਹਾਂ ਵਿੱਚੋਂ ਇੱਕ ਪਟਿਆਲਾ ਅਤੇ ਇੱਕ ਤਰਨਤਾਰਨ ਦਾ ਦਾ ਰਹਿਣ ਵਾਲਾ ਹੈ।
ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੋਂ ਕਸਟਮ ਵਿਭਾਗ ਨੇ ਦੋ ਯਾਤਰੀਆਂ ਕੋਲੋਂ 3ਕਿੱਲੋ 300 ਗਰਾਮ ਸੋਨਾ ਬਰਾਮਦ ਕੀਤੇ ਹੈ।