ਕੈਪਟਨ ਦੇ ਫਾਰਮ ਹਾਊਸ ’ਤੇ ਹੋਈ ਪੰਜਾਬ ਦੇ ਆਰਥਿਕ ਹਾਲਾਤਾਂ ਦੀ ਚਰਚਾ, 3 ਘੰਟੇ ਗੱਲਬਾਤ ਪਿੱਛੋਂ ਵੀ ਵਿੱਤ ਮੰਤਰੀ ਚੁੱਪ
ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ‘ਤੇ ਆਰਥਿਕ ਹਾਲਾਤਾਂ ਬਾਰੇ ਇਹ ਮਨਪ੍ਰੀਤ ਬਾਦਲ ਤੇ ਮੁੱਖ ਮੰਤਰੀ ਵਿਚਕਾਰ ਪਹਿਲੀ ਬੈਠਕ ਹੋਈ ਪਰ ਮਨਪ੍ਰੀਤ ਬਾਦਲ ਨੇ ਇਹ ਬੋਲਣ ਤੋਂ ਗੁਰੇਜ਼ ਕੀਤਾ ਕਿ ਬੈਠਕ ਦਾ ਸਿੱਟਾ ਕੀ ਨਿਕਲਿਆ।
ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਜੀਐੱਸਟੀ ਕੌਂਸਲ ਦੀ ਬੈਠਕ ਵਿੱਚ ਪੰਜਾਬ ਦੀ ਆਰਥਿਕ ਹਾਲਾਤ ਬਿਆਨ ਕੀਤੇ ਗਏ ਸੀ ਅਤੇ ਕਿਹਾ ਗਿਆ ਸੀ ਕਿ ਜੀਐੱਸਟੀ ਦਾ ਬਕਾਇਆ ਜਲਦ ਤੋਂ ਜਲਦ ਦਿੱਤਾ ਜਾਵੇ ਤਾਂਕਿ ਪੰਜਾਬ ਆਰਥਿਕ ਮੰਦੀ ਚੋਂ ਬਾਹਰ ਆ ਸਕੇ।
ਬੈਠਕ ਖਤਮ ਹੋਣ ‘ਤੇ ਮਨਪ੍ਰੀਤ ਬਾਦਲ ਨੂੰ ਜਦੋਂ ਆਰਥਿਕ ਹਾਲਾਤਾਂ ਬਾਰੇ ਕੋਈ ਸਵਾਲ ਪੁੱਛੇ ਤਾਂ ਮਨਪ੍ਰੀਤ ਬਾਦਲ ਬਿਨਾਂ ਕੋਈ ਜਵਾਬ ਦਿੱਤੇ ਆਪਣੇ ਘਰ ਦੇ ਅੰਦਰ ਚਲੇ ਗਏ।
ਪੰਜਾਬ ਦੇ ਆਰਥਿਕ ਹਾਲਾਤਾਂ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਚਕਾਰ ਬੈਠਕ ਲਗਪਗ ਸਵਾ ਤਿੰਨ ਘੰਟੇ ਚੱਲੀ।
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ‘ਤੇ ਵਿੱਚ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੇ ਆਰਥਿਕ ਹਾਲਾਤਾਂ ਦੀ ਚਰਚਾ ਕੀਤੀ। ਲਗਪਗ 3 ਘੰਟੇ ਮੁੱਖ ਮੰਤਰੀ ਨਾਲ ਬੈਠਕ ਹੋਣ ਤੋਂ ਬਾਅਦ ਵੀ ਮਨਪ੍ਰੀਤ ਬਾਦਲ ਨੇ ਚੁੱਪੀ ਧਾਰੀ ਰੱਖੀ।