ਅੰਮ੍ਰਿਤਸਰ 'ਚ ਭਿਆਨਕ ਹਾਦਸਾ, ਦੋ ਬੱਸਾਂ ਕਾਰ 'ਚ ਟਕਰਾਈਆਂ
ਟ੍ਰੈਫਿਕ ਪੁਲਿਸ ਦੇ ਐਸਪੀ ਦਿਲਬਾਗ ਸਿੰਘ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਤੇ ਜਾਂਚ ਚੱਲ ਰਹੀ ਹੈ। ਬੱਸ ਡਰਾਈਵਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਨੂੰ ਵੀ ਇਸ ਬੱਸ ਵੱਲੋਂ ਸਾਈਡ ਮਾਰੀ ਗਈ ਪਰ ਉਹ ਬੱਚ ਗਏ। ਪਰ ਅੱਗੇ ਜਾ ਕੇ ਇਸੀ ਬੱਸ ਡਰਾਈਵਰ ਨੇ ਇਸ ਹਾਦਸੇ ਨੂੰ ਅੰਜ਼ਾਮ ਦੇ ਦਿੱਤਾ।
ਲੋਕਾਂ ਵੱਲੋਂ ਰੌਲਾ ਪਾਉਣ ਦੇ ਬਾਵਜੂਦ ਬੱਸ ਡਰਾਈਵਰ 30 ਫੁੱਟ ਤਕ ਉਨ੍ਹਾਂ ਦੀ ਕਾਰ ਨੂੰ ਘਸੀਟਦਾ ਹੋਇਆ ਲੈ ਗਿਆ। ਇਸ ਮੌਕੇ ਚਮਸ਼ਮਦੀਦ ਲੋਕਾਂ ਨੇ ਦੱਸਿਆ ਕਿ ਇਸ ਹਾਦਸੇ ਤੋਂ ਲਗਦਾ ਹੈ ਕਿ ਬੱਸ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ।
ਕਾਰ ਡਰਾਈਵਰ ਜਸਪਾਲ ਸਿੰਘ ਨੇ ਕਿਹਾ ਕਿ ਉਹ ਰਮੇਸ਼ ਸ਼ਰਮਾ ਨਾਲ ਦੁਰਗਿਆਨਾ ਮੰਦਿਰ ਜਾ ਰਹੇ ਸਨ ਤਾਂ ਅਚਾਨਕ ਬੱਸ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ।
ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ। ਰਮੇਸ਼ ਸ਼ਰਮਾ ਤੇ ਉਨ੍ਹਾਂ ਦੇ ਡਰਾਈਵਰ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਗ਼ਨੀਮਤ ਇਹ ਰਹੀ ਕਿ ਹਾਦਸੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਇਸ ਹਾਦਸੇ ਵਿੱਚ ਦੁਰਗਿਆਨਾ ਮੰਦਿਰ ਕਮੇਟੀ ਦੇ ਪ੍ਰਧਾਨ ਰਮੇਸ਼ ਸ਼ਰਮਾ ਤੇ ਉਨ੍ਹਾਂ ਦੇ ਡਰਾਈਵਰ ਨੂੰ ਕਾਫੀ ਸੱਟਾਂ ਲੱਗੀਆਂ ਹਨ।
ਅੰਮ੍ਰਿਤਸਰ ਦੇ ਦੁਆਬਾ ਆਟੋ ਦੇ ਨਜ਼ਦੀਕ ਅਸ਼ੋਕਾ ਚੌਕ ਵਿੱਚ 2 ਬੀਆਰਟੀਐਸ ਬੱਸਾਂ ਨੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਬੀਆਰਟੀਐਸ ਬੱਸ ਕਾਰ ਨੂੰ 30 ਫੁੱਟ ਤਕ ਘਸੀਟਦੀ ਰਹੀ।