ਕੁੜੀ ਨੂੰ ਗੋਲ਼ੀ ਮਾਰ ਭੱਜਿਆ ਮੁੰਡਾ, ਪੁਲਿਸ ਨੇ ਦਰਵਾਜ਼ਾ ਤੋੜ ਕੇ ਕੀਤਾ ਕਾਬੂ
ਇਸੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੁੱਲਾਂਪੁਰ ਦਾਖਾ ਬੱਸ ਅੱਡੇ ਨੇੜੇ ਕੁੜੀ ਨੂੰ ਗੋਲ਼ੀ ਮਾਰੀ ਗਈ ਹੈ।
ਹਾਲੇ ਲੜਕੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਫਿਲਹਾਲ ਪੁਲਿਸ ਲੜਕੀ ਦੇ ਬਿਆਨ ਲੈਣ ਦੀ ਉਡੀਕ ਕਰ ਰਹੀ ਹੈ।
ਇਸ ਤੋਂ ਬਾਅਦ ਪੁਲਿਸ ਨੇ ਦਰਵਾਜ਼ਾ ਤੋੜ ਕੇ ਨੌਜਵਾਨ ਨੂੰ ਕਾਬੂ ਕੀਤਾ।
ਪੁਲਿਸ ਨੇ ਨੌਜਵਾਨ ਨੂੰ ਸਰੰਡਰ ਕਰਨ ਲਈ ਕਿਹਾ ਪਰ ਉਹ ਮੰਨਿਆ ਨਹੀਂ।
ਨੌਜਵਾਨ ਨੇ ਇੱਕ ਘਰ ਦੇ ਪਖ਼ਾਨੇ ਵਿੱਚ ਆਪਣੇ-ਆਪ ਨੂੰ ਬੰਦ ਕਰ ਲਿਆ।
ਇਸ ਪਿੱਛੋਂ ਘਟਨਾ ਵੇਲੇ ਮੌਕੇ 'ਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ ਮੁਲਜ਼ਮ ਦੀ ਭਾਲ ਸ਼ੁਰੂ ਕੀਤੀ।
ਪੁਲਿਸ ਨੇ ਤੁਰੰਤ ਮੌਕੇ 'ਤੇ ਪੁੱਜ ਕੇ ਜ਼ਖ਼ਮੀ ਕੁੜੀ ਨੂੰ ਹਸਪਤਾਲ ਦਾਖ਼ਲ ਕਰਵਾਇਆ।
DSP ਸਪੈਸ਼ਲ ਸੈੱਲ ਜੀਐਸ ਬੈਂਸ ਨੇ ਦੱਸਿਆ ਕਿ ਐਸਐਸਪੀ ਜਗਰਾਓਂ ਦੀ ਪੁਲਿਸ ਥਾਣਾ ਦਾਖਾ ਵਿੱਚ ਪ੍ਰੈੱਸ ਕਾਨਫਰੰਸ ਚੱਲ ਰਹੀ ਸੀ।
ਮੁਲਜ਼ਮ ਦੀ ਪਛਾਣ ਪਰਮਵੀਰ ਸਿੰਘ ਵਾਸੀ ਪੁਲਿਸ ਥਾਣਾ ਸੰਦੋੜ ਵਜੋਂ ਹੋਈ ਹੈ।
ਲੁਧਿਆਣਾ: ਸਥਾਨਕ ਪੁਲਿਸ ਨੇ ਮੁੱਲਾਂਪੁਰ ਦਾਖਾ ਬੱਸ ਅੱਡੇ ਨੇੜੇ ਕੁੜੀ ਨੂੰ ਗੋਲ਼ੀ ਮਾਰਨ ਦੇ ਇਲਜ਼ਾਮ ਹੇਠ ਨੌਜਵਾਨ ਨੂੰ ਹਥਿਆਰ ਸਮੇਤ ਕਾਬੂ ਕੀਤਾ ਹੈ।