✕
  • ਹੋਮ

ਆਂਗਣਵਾੜੀ ਮੁਲਾਜ਼ਮਾਂ ਖੋਲ੍ਹਿਆ ਕੈਪਟਨ ਸਰਕਾਰ ਖ਼ਿਲਾਫ਼ ਮੋਰਚਾ

ਏਬੀਪੀ ਸਾਂਝਾ   |  22 Nov 2017 04:13 PM (IST)
1

ਜਥੇਬਦੀ ਦੀ ਸੂਬਾ ਆਗੂ ਜਸਵਿੰਦਰ ਕੌਰ ਮਾਨਸਾ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਹਾਲਾਂਕਿ ਸਮੁੱਚੇ ਆਂਗਣਵਾੜੀ ਵਰਕਰਜ਼ ਤੇ ਹੈਲਪਰਜ਼ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਪਰ ਪੱਕਾ ਤਾਂ ਕੀ ਕਰਨਾ ਸੀ, ਉਨ੍ਹਾਂ ਦਾ ਰੁਜ਼ਗਾਰ ਖੋਹਣ ਦੀਆਂ ਤਿਆਰੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰੀ-ਨਰਸਰੀ ਕਲਾਸਾਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸ਼ੁਰੂ ਕਰ ਦਿੱਤੀਆਂ ਹਨ। ਇਸ ਕਾਰਨ ਆਂਗਣਵਾੜੀ ਵਰਕਰਾਂ ਦਾ ਭਵਿੱਖ ਖਤਰੇ ਵਿੱਚ ਪੈ ਗਿਆ ਹੈ।

2

ਯੂਨੀਅਨ ਦੇ ਆਗੂ ਰਣਜੀਤ ਕੌਰ ਨੇ ਕਿਹਾ ਕਿ ਮੀਟਿੰਗ ਦਾ ਸਮਾਂ ਦੇ ਕੇ ਵਾਰ-ਵਾਰ ਮੀਟਿੰਗਾਂ ਮੁਲਤਵੀ ਕਰਕੇ ਟਾਲ-ਮਟੋਲ ਕੀਤੀ ਹੈ। ਸਰਕਾਰ ਨੇ ਅੱਜ 3 ਤੋਂ 5 ਸਾਲ ਦੇ ਬੱਚੇ ਪ੍ਰੀ-ਨਰਸਰੀ ਕਲਾਸਾਂ 'ਚ ਭਰਤੀ ਕਰਕੇ ਆਂਗਣਵਾੜੀ ਮੁਲਾਜ਼ਮਾਂ ਨਾਲ ਖਿਲਵਾੜ ਕੀਤਾ ਹੈ ਕਿਉਂਕਿ ਇਹ ਬੱਚੇ ਪਹਿਲਾਂ ਤੋਂ ਹੀ ਆਂਗੜਵਾੜੀ ਸੈਂਟਰਾਂ 'ਚ ਪੜ੍ਹਦੇ ਆ ਰਹੇ ਹਨ।

3

ਬਠਿੰਡਾ: ਆਪਣੀਆਂ ਮੰਗਾਂ ਦੇ ਹੱਕ ਵਿੱਚ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਨੇ ਸੂਬਾ ਪੱਧਰੀ ਧਰਨੇ ਤਹਿਤ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਅੱਗੇ ਭੁੱਖ ਹੜਤਾਲ ਨਾਲ ਧਰਨੇ ਦੀ ਸ਼ੁਰੂਆਤ ਕੀਤੀ। ਇਹ ਧਰਨਾ 22 ਤੋਂ 30 ਨਵੰਬਰ ਤੱਕ, ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਲੱਗੇਗਾ।

4

ਜ਼ਿਕਰਯੋਗ ਹੈ ਆਂਗਨਵਾੜੀ ਵਰਕਰਾਂ ਵੱਲੋਂ ਅੱਜ ਦਾ ਇਹ ਪ੍ਰਦਰਸ਼ਨ ਪੂਰੇ ਸੂਬੇ ਦੇ ਕਾਂਗਰਸੀ ਵਿਧਾਇਕਾਂ ਦੇ ਘਰ ਤੇ ਦਫਤਰਾਂ ਦੇ ਬਾਹਰ ਕੀਤੇ ਜਾ ਰਹੇ ਹਨ।

5

ਪੰਜਾਬ 'ਚ 24656 ਆਂਗਨਵਾੜੀ ਸਕੂਲ ਨੇ ਤੇ ਉਨ੍ਹਾਂ ਨਾਲ 54 ਹਜ਼ਾਰ ਵਰਕਰ ਜੁੜੀਆਂ ਹੋਈਆਂ ਹਨ, ਆਂਗਨਵਾੜੀ ਮੁਲਾਜਿ਼ਮ ਆਪਣੀ ਨੌਕਰੀ ਬਚਾਉਣ ਲਈ ਵਿਰੋਧ ਦੀ ਹਰ ਹੱਦ ਪਾਰ ਕਰਨ ਦਾ ਦਾਅਵਾ ਕਰ ਰਹੀਆਂ ਨੇ।

6

ਆਂਗਨਵਾੜੀ ਵਰਕਰਾਂ ਨੇ ਚੰਦ ਰੋਜ਼ ਪਹਿਲਾਂ ਵੀ ਪੂਰੇ ਸੂਬੇ ਵਿੱਚ ਇਸ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਕੀਤੇ ਸੀ, ਹਾਲਾਂਕਿ ਕੈਪਟਨ ਸਰਕਾਰ ਨੇ ਵਰਕਰਾਂ ਨੂੰ ਨੌਕਰੀ ਨਾ ਖੁਸਣ ਦਾ ਭਰੋਸਾ ਵੀ ਦਿੱਤਾ ਸੀ ਪਰ ਵਰਕਰਾਂ ਨੂੰ ਸਰਕਰਾ ਤੇ ਕੋਈ ਵਿਸ਼ਵਾਸ ਨਹੀਂ ਹੈ

7

ਹੁਣ ਇਹ ਬੱਚੇ ਪ੍ਰੀ-ਨਰਸਰੀ ਜਮਾਤਾਂ 'ਚ ਭਰਤੀ ਹੋਣ ਕਾਰਨ ਆਂਗੜਵਾੜੀ ਸੈਂਟਰਾਂ 'ਚ ਪੜ੍ਹਦੇ ਆ ਰਹੇ ਹਨ। ਹੁਣ ਇਹ ਬੱਚੇ ਪ੍ਰੀ-ਨਰਸਰੀ ਜਮਾਤਾਂ 'ਚ ਭਰਤੀ ਹੋਣ ਕਾਰਨ ਆਂਗਣਵਾੜੀ ਸੈਂਟਰ ਖਾਲੀ ਹੋ ਜਾਣਗੇ ਜਦਕਿ ਸਰਕਾਰ ਨੂੰ ਢੁੱਕਵੇ ਹੱਲ ਕੱਢਦਿਆਂ ਆਂਗਣਵਾੜੀ ਸੈਂਟਰਾਂ 'ਚ ਹੀ ਇਹ ਸੇਵਾਵਾਂ ਜਾਰੀ ਰੱਖਣੀਆਂ ਚਾਹੀਦੀਆਂ ਸਨ। ਇਸ ਵਾਸਤੇ ਸਰਕਾਰ ਨੂੰ ਕੋਈ ਵੱਖਰੇ ਮੁਲਾਜ਼ਮ ਰੱਖਣ ਦੀ ਜ਼ਰੂਰਤ ਵੀ ਨਹੀਂ ਸੀ ਪੈਣੀ।

8

ਆਂਗਨਵਾੜੀ ਯੂਨੀਅਨ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਪ੍ਰੀ-ਨਰਸਰੀ ਕਲਾਸਾਂ ਚਲਾਉਣ ਦੇ ਫੈਸਲੇ ਨੂੰ ਸਰਕਾਰ ਵਾਪਸ ਲਵੇ।

9

ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋ ਤੇਜ਼ ਕੀਤਾ ਜਾਵੇਗਾ।

10

ਬਠਿੰਡਾ 'ਚ ਖਜ਼ਾਨਾ ਮੰਤਰੀ ਦੇ ਦਫ਼ਤਰ ਬਾਹਰ ਵਰਕਰਾਂ 9 ਦਿਨਾਂ ਭੁੱਖ ਹੜਤਾਲ 'ਤੇ ਬੈਠ ਗਈਆਂ ਹਨ।

  • ਹੋਮ
  • ਪੰਜਾਬ
  • ਆਂਗਣਵਾੜੀ ਮੁਲਾਜ਼ਮਾਂ ਖੋਲ੍ਹਿਆ ਕੈਪਟਨ ਸਰਕਾਰ ਖ਼ਿਲਾਫ਼ ਮੋਰਚਾ
About us | Advertisement| Privacy policy
© Copyright@2026.ABP Network Private Limited. All rights reserved.