70ਵੇਂ ਫ਼ੌਜ ਦਿਵਸ ਮੌਕੇ ਲੋਕਾਂ ਨੂੰ ਟੈਂਕ ਚਲਾ ਵਿਖਾਇਆ, ਵੇਖੋ ਤਸਵੀਰਾਂ
ਪਹੁੰਚੇ ਹੋਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਫੌਜੀ ਜ਼ਿੰਦਗੀ ਸਿਰਫ਼ ਫਿਲਮਾਂ ਅਤੇ ਨਾਟਕਾਂ ਵਿੱਚ ਹੀ ਦੇਖੀ ਹੈ ਪਰ ਇੱਥੇ ਆ ਕੇ ਜਿੱਥੇ ਸਾਨੂੰ ਸਾਡੇ ਦੇਸ਼ ਦੀ ਫ਼ੌਜੀ ਤਾਕਤ ਅਤੇ ਹਾਈਟੈੱਕ ਉਪਕਰਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਸਾਡਾ ਹੌਸਲਾ ਵਧਿਆ ਹੈ।
ਪ੍ਰਦਰਸ਼ਨੀ ਵਿੱਚ ਪਹੁੰਚੇ ਲੋਕਾਂ ਨੇ ਫ਼ੌਜ ਵੱਲੋਂ ਵਰਤੀਆਂ ਜਾਂਦੀਆਂ ਬੰਦੂਕਾਂ ਤੇ ਹੋਰ ਹਥਿਆਰਾਂ ਨੂੰ ਚੰਗੀ ਤਰ੍ਹਾਂ ਵੇਖਦਿਆਂ ਫੌਜੀ ਜਵਾਨਾਂ ਕੋਲੋਂ ਇਨ੍ਹਾਂ ਬਾਰੇ ਜਾਣਕਾਰੀ ਵੀ ਹਾਸਲ ਕੀਤੀ।
ਲੋਕਾਂ ਦੀ ਇਸੇ ਮਨਸ਼ਾ ਨੂੰ ਧਿਆਨ ਵਿੱਚ ਰੱਖਦਿਆਂ ਬਠਿੰਡਾ ਫ਼ੌਜ ਵੱਲੋਂ 70ਵੇਂ ਫ਼ੌਜ ਦਿਵਸ ਮੌਕੇ ਆਮ ਲੋਕਾਂ ਲਈ ਹਥਿਆਰਾਂ ਅਤੇ ਉਪਕਰਨਾ ਦੀ ਇੱਕ ਪ੍ਰਦਰਸ਼ਨੀ ਲਗਾਈ ਗਈ।
ਵੇਖੋ ਪ੍ਰਦਰਸ਼ਨੀ ਦੀਆਂ ਕੁਝ ਹੋਰ ਤਸਵੀਰਾਂ।
ਪ੍ਰਦਰਸ਼ਨੀ ਵਿੱਚ ਮੁੱਖ ਖਿੱਚ ਦਾ ਕੇਂਦਰ ਸੀ ਫ਼ੌਜ ਵੱਲੋਂ ਟੈਂਕਾਂ ਦਾ ਅਭਿਆਸ ਪ੍ਰਦਰਸ਼ਨ।
ਇਸ ਪ੍ਰਦਰਸ਼ਨੀ ਨੂੰ ਵੇਖਣ ਵਾਲਿਆਂ ਵਿੱਚ ਕਾਫ਼ੀ ਉਤਸ਼ਾਹ ਸੀ।
ਫ਼ੌਜੀ ਜਵਾਨਾਂ ਨੂੰ ਪੇਸ਼ ਆਉਂਦੀਆਂ ਚੁਣੌਤੀਆਂ ਬਾਰੇ ਜਾਣ ਕੇ ਵੀ ਉਨ੍ਹਾਂ ਨੂੰ ਸਲੂਟ ਮਾਰਨ ਨੂੰ ਜੀਅ ਕਰਦਾ ਹੈ।
ਬਠਿੰਡਾ: ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਫੌਜੀ ਲੋਕਾਂ ਦਾ ਜੀਵਨ ਉਨ੍ਹਾਂ ਦੀਆਂ ਚੁਣੌਤੀਆਂ ਅਤੇ ਉਨ੍ਹਾਂ ਵੱਲੋਂ ਵਰਤੇ ਜਾਂਦੇ ਅਸਲਾ-ਬਰੂਦ ਦੀ ਜਾਣਕਾਰੀ ਹਾਸਲ ਕਰੇ।