ਕੇਜਰੀਵਾਲ ਨੂੰ ਦਿਖਾਈਆਂ ਕਾਲੀਆਂ ਝੰਡੀਆਂ
Download ABP Live App and Watch All Latest Videos
View In Appਉਨ੍ਹਾਂ ਵਿਰੋਧ ਕਰਨ ਵਾਲਿਆਂ ਨੂੰ ਹੱਸ ਕੇ ਟਾਲ ਦਿੱਤਾ।
ਆਪਣੀ ਪੰਜਾਬ ਫੇਰੀ ਦੌਰਾਨ ਕੇਜਰੀਵਾਲ ਸਿਰਫ ਚਾਰ ਲੋਕ ਸਭਾ ਹਲਕਿਆਂ ਵਿੱਚ ਹੀ ਪ੍ਰਚਾਰ ਕਰਨਗੇ। 15 ਮਈ ਤੋਂ ਬਾਅਦ ਕੇਜਰੀਵਾਲ ਫ਼ਰੀਦਕੋਟ, ਬਠਿੰਡਾ ਤੇ ਪਟਿਆਲਾ ਲੋਕ ਸਭਾ ਹਲਕਿਆਂ ਵਿੱਚ ਵਿਚਰਨਗੇ।
ਉਨ੍ਹਾਂ ਅੱਜ ਤੇ ਭਲਕ ਦਾ ਦਿਨ ਸੰਗਰੂਰ ਲੋਕ ਸਭਾ ਹਲਕੇ ਵਿੱਚ ਲਾਉਣਾ ਹੈ।
ਸੰਗਰੂਰ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਲਈ ਹੈ।
ਕੇਜਰੀਵਾਲ 17 ਤਕ ਪੰਜਾਬ ਵਿੱਚ ਹੀ ਵਿਚਰਨਗੇ।
ਬੇਸ਼ੱਕ ਕੇਜਰੀਵਾਲ ਦੇ ਰੋਡਸ਼ੋਅ ਵਿੱਚ ਗੱਡੀਆਂ ਦਾ ਕਾਫਿਲਾ ਕਾਫੀ ਲੰਮਾ ਸੀ, ਪਰ ਲੋਕਾਂ ਵਿੱਚ ਉਤਸ਼ਾਹ ਦੀ ਕਮੀ ਦੇਖੀ ਗਈ। ਹਾਲਾਂਕਿ, ਕੇਜਰੀਵਾਲ ਤੋਂ ਕਈ ਨੌਜਵਾਨਾਂ ਨੇ ਆਟੋਗ੍ਰਾਫ ਵੀ ਲਏ ਤੇ ਫੁੱਲਾਂ ਦੇ ਹਾਰ ਵੀ ਭੇਟ ਕੀਤੇ।
ਕੇਜਰੀਵਾਲ ਦਾ ਵਿਰੋਧ ਕਰਨ ਵਾਲੇ ਅਮਨਦੀਪ ਸਿੰਘ ਬੰਟੀ ਨੇ ਕਿਹਾ ਕਿ ਉਹ ਨਸ਼ੇ ਦੇ ਮੁੱਦੇ 'ਤੇ ਵੱਡੇ-ਵੱਡੇ ਵਾਅਦੇ ਕਰ ਗਏ ਪਰ ਫਿਰ ਬਾਅਦ ਵਿੱਚ ਮੁਆਫ਼ੀ ਮੰਗ ਲਈ। ਉਨ੍ਹਾਂ ਇਹ ਵੀ ਕਿਹਾ ਕਿ ਪੰਜ ਸਾਲਾਂ ਵਿੱਚ ਉਨ੍ਹਾਂ ਆ ਕੇ ਸਾਡੀ ਬਾਤ ਵੀ ਨਹੀਂ ਪੁੱਛੀ।
ਖਨੌਰੀ ਤੋਂ ਸ਼ੁਰੂ ਕੀਤੇ ਕੇਜਰੀਵਾਲ ਦੇ ਰੋਡ ਸ਼ੋਅ ਨੂੰ ਕੁਝ ਲੋਕਾਂ ਨੇ ਕਾਲੀਆਂ ਝੰਡੀਆਂ ਵਿਖਾਈਆਂ।
ਹਾਲਾਂਕਿ, ਕੇਜਰੀਵਾਲ ਦੀ ਸ਼ੁਰੂਆਤ ਕੋਈ ਬਹੁਤੀ ਚੰਗੀ ਨਹੀਂ ਰਹੀ।
- - - - - - - - - Advertisement - - - - - - - - -