ਹਰਸਿਮਰਤ ਨੂੰ ਜਿਤਾਉਣ ਇਕੱਠੇ ਵੋਟ ਪਾਉਣ ਨਿਕਲਿਆ ਬਾਦਲ ਪਰਿਵਾਰ, ਧੀ ਨੇ ਪਹਿਲੀ ਵਾਰ ਪਾਈ ਵੋਟ
ਏਬੀਪੀ ਸਾਂਝਾ | 19 May 2019 11:49 AM (IST)
1
ਇਸ ਮੌਕੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਨੂੰਹ ਪਿਛਲੀ ਵਾਰ ਤੋਂ ਵੀ ਵੱਡੀ ਲੀਡ ਨਾਲ ਜਿੱਤ ਹਾਸਲ ਕਰੇਗੀ।
2
ਇਸ ਦੇ ਨਾਲ ਹੀ ਆਪਣੀ ਪਤਨੀ 'ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਬਠਿੰਡਾ ਸੀਟ ਤੋਂ ਵੀ ਅਕਾਲੀ ਦਲ ਹੀ ਜਿੱਤੇਗਾ।
3
ਫਿਰੋਜ਼ਪੁਰ ਤੋਂ ਚੋਣ ਲੜ ਰਹੇ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਬਹੁਤ ਕਮਜ਼ੋਰ ਹੈ। ਅਕਾਲੀ ਦਲ ਵਧੀਆ ਲੀਡ ਨਾਲ ਜਿੱਤੇਗਾ।
4
ਸੁਖਬੀਰ ਬਾਦਲ ਦੀ ਛੋਟੀ ਬੇਟੀ ਗੁਰਲੀਨ ਕੌਰ ਨੇ ਪਹਿਲੀ ਵਾਰ ਵੋਟ ਪਾਈ। ਉਸ ਨੂੰ ਚੋਣ ਕਮਿਸ਼ਨ ਅਧਿਕਾਰੀਆਂ ਵੱਲੋਂ ਪ੍ਰਸ਼ੰਸਾ ਪੱਤਰ ਦਿੱਤਾ ਗਿਆ।
5
ਲੋਕ ਸਭਾ ਚੋਣਾਂ 2019 ਦੇ ਆਖ਼ਰੀ ਗੇੜ ਤਹਿਤ ਅੱਜ ਪੰਜਾਬ ਵਿੱਚ ਵੋਟਾਂ ਪੈ ਰਹੀਆਂ ਹਨ। ਇਸ ਮੌਕੇ ਪੂਰੇ ਬਾਦਲ ਪਰਿਵਾਰ ਨੇ ਇਕੱਠਿਆਂ ਵੋਟ ਪਾਈ।