ਬਠਿੰਡਾ 'ਚ ਬਲਜੀਤ ਸਿੰਘ ਦਾਦੂਵਾਲ ਖਿਲਾਫ ਪੁਲਿਸ ਦਾ 'ਐਕਸ਼ਨ'
ਇਸ ਨੂੰ ਲੈ ਕੇ ਅਸੀਂ ਧਾਰਾ ਲਾ ਕੇ ਇਸ ਥਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਫਿਲਹਾਲ ਕਿਸੇ ਪੁਲਿਸ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।
ਬਠਿੰਡਾ ਐਸਐਸਪੀ ਵੱਲੋਂ ਧਾਰਾ 144 ਲਾਉਣ ਦੇ ਬਾਵਜੂਦ ਕਲੱਬ ਦੇ ਆਉਣ ਜਾਣ ਵਾਲੇ ਰਸਤੇ ਸਾਰੇ ਪਾਸੇ ਬੰਦ ਕਰ ਦਿੱਤੇ ਗਏ। ਪੁਲਿਸ ਦਾ ਮੰਨਣਾ ਹੈ ਕਿ ਜੇਕਰ ਦਾਦੂਵਾਲ ਇਸ ਜਗ੍ਹਾ ਉੱਤੇ ਕੋਈ ਸਮਾਗਮ ਕਰਦੇ ਹਨ ਤਾਂ ਮਾਹੌਲ ਖਰਾਬ ਹੋਵੇਗਾ।
ਇਸ ਮਗਰੋਂ ਆਉਣ ਵਾਲੀ 20 ਤਾਰੀਖ਼ ਨੂੰ ਇਸ ਕਲੱਬ ਦੀ ਜਗ੍ਹਾ ਉੱਤੇ ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਸੀ ਪਰ ਕੁਝ ਦਿਨਾਂ ਬਾਅਦ ਹੀ ਬਠਿੰਡਾ ਪੁਲਿਸ ਵੱਲੋਂ ਇਸ ਕਲੱਬ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ।
ਇਸ ਤੋਂ ਬਾਅਦ ਇੱਕ ਗਰੁੱਪ ਵੱਲੋਂ ਬਲਜੀਤ ਸਿੰਘ ਦਾਦੂਵਾਲ ਨੂੰ ਇਸ ਗੁਰੂ ਨਾਨਕ ਦੇਵ ਹਾਲ ਐਂਡ ਲਾਇਬ੍ਰੇਰੀ ਦਾ ਸਰਪ੍ਰਸਤ ਬਣਾਇਆ ਗਿਆ ਸੀ। ਇਸ ਤੋਂ ਬਾਅਦ ਦਾਦੂਵਾਲ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਇਸ ਜਗ੍ਹਾ ਉੱਤੇ ਸ੍ਰੀ ਅਖੰਡ ਪਾਠ ਸਾਹਿਬ ਰੱਖਣ ਲਈ ਕਿਹਾ ਸੀ।
ਭਾਈ ਦਾਦੂਵਾਲ ਦੇ ਸੇਵਾਦਾਰ ਜਗਮੀਤ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਪਿੱਛੇ ਸਿਵਲ ਲਾਈਨ ਬਠਿੰਡਾ ਦਾ ਮਾਮਲਾ ਦੱਸਿਆ ਜਾ ਰਿਹਾ ਹੈ, ਜਿੱਥੇ ਇਸ ਕਲੱਬ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਗਰੁੱਪਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਹੈ।
ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਕੌਮਾਂਤਰੀ ਨਗਰ ਕੀਰਤਨ ਦੀ ਰਵਾਨਗੀ ਮੌਕੇ ਸ਼ਮੂਲੀਅਤ ਕਰਨ ਆਏ ਸੀ। ਇਸ ਦੌਰਾਨ ਵਾਪਸੀ ਮੌਕੇ ਐਸਪੀ ਬਠਿੰਡਾ ਦੀ ਅਗਵਾਈ ਹੇਠ ਆਈ ਪੁਲਿਸ ਪਾਰਟੀ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ।
ਬਠਿੰਡਾ: ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਥਾਪੇ ਗਏ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਪੁਲਿਸ ਨੇ ਅੱਜ ਨਜ਼ਰਬੰਦ ਰੱਖਿਆ।