ਅਕਾਲੀ ਦਲ 'ਚ ਵੱਡੇ ਧਮਾਕੇ ਦੇ ਆਸਾਰ, ਬਾਦਲਾਂ ਨਾਲ ਖਫਾ ਲੀਡਰ ਹਰਿਮੰਦਰ ਸਾਹਿਬ ਪਹੁੰਚੇ
ਏਬੀਪੀ ਸਾਂਝਾ | 16 Oct 2018 05:54 PM (IST)
1
ਮੰਨਿਆ ਜਾ ਰਿਹਾ ਹੈ ਕਿ ਇਹ ਲੀਡਰ ਕੋਈ ਵੱਡਾ ਫੈਸਲਾ ਲੈ ਸਕਦੇ ਹਨ। ਮਾਝੇ ਵਿੱਚ ਅਕਾਲੀ ਦਲ ਖਿਲਾਫ ਜ਼ਿਆਦਾ ਰੋਸ ਹੈ।
2
ਦਿਲਚਸਪ ਗੱਲ਼ ਹੈ ਕਿ ਬਾਦਲ ਪਰਿਵਾਰ ਨੇ ਇਨ੍ਹਾਂ ਨੂੰ ਮਨਾਉਣ ਦੀ ਵੀ ਕੋਸ਼ਿਸ਼ ਨਹੀਂ ਕੀਤੀ, ਉਲਟਾ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਵਿੱਚ ਇਨ੍ਹਾਂ ਨੂੰ ਨਹੀਂ ਬੁਲਾਇਆ ਗਿਆ।
3
ਇਨ੍ਹਾਂ ਲੀਡਰਾਂ ਨੇ ਪਿਛਲੇ ਦਿਨੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਕਾਰਜਸ਼ੈਲੀ 'ਤੇ ਸਵਾਲ ਉਠਾਏ ਸੀ। ਇਹ ਲੀਡਰ ਅਕਾਲੀ ਦਲ ਦੀ ਪਟਿਆਲਾ ਰੈਲੀ ਵਿੱਚ ਵੀ ਸ਼ਾਮਲ ਨਹੀਂ ਹੋਏ ਸੀ।
4
ਇਨ੍ਹਾਂ ਲੀਡਰਾਂ ਵਿੱਚ ਡਾ. ਰਤਨ ਸਿੰਘ ਅਜਨਾਲਾ, ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਭਾਈ ਮਨਜੀਤ ਸਿੰਘ, ਮਨਮੋਹਨ ਸਿੰਘ ਸਠਿਆਲਾ, ਰਵੀਇੰਦਰ ਬ੍ਰਹਮਪੁਰਾ ਤੇ ਅਮਰਪਾਲ ਬੋਨੀ ਅਜਨਾਲਾ ਸ਼ਾਮਲ ਹਨ।
5
ਸ਼੍ਰੋਮਣੀ ਅਕਾਲੀ ਦਲ ਦੇ ਖਫਾ ਹੋਏ ਸੀਨੀਅਰ ਲੀਡਰ ਅੱਜ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ। ਚਰਚਾ ਹੈ ਕਿ ਅੱਜ ਉਹ ਕੋਈ ਵੱਡਾ ਐਲਾਨ ਕਰ ਸਕਦੇ ਹਨ।