ਲੀਡਰਾਂ ਤੋਂ ਬਗ਼ੈਰ ਕੈਪਟਨ ਸਰਕਾਰ ਵਿਰੁੱਧ ਡਟੇ ਬੀਜੇਪੀ ਵਰਕਰ
ਜਦੋਂ ਜ਼ਿਲ੍ਹਾ ਪ੍ਰਧਾਨ ਨੂੰ ਪੁੱਛਿਆ ਗਿਆ ਕਿ ਬੀਜੇਪੀ ਦੇ 9 ਐਮ.ਸੀ. ਤੇ ਬਲਾਕ ਪ੍ਰਧਾਨਾਂ ਵਿੱਚੋਂ ਕਈ ਧਰਨੇ ਵਿੱਚ ਨਹੀਂ ਪਹੁੰਚੇ ਤਾਂ ਇਸ 'ਤੇ ਸਫਾਈ ਦਿੰਦਿਆਂ ਦਿਆਲ ਸਿੰਘ ਸੋਢੀ ਨੇ ਕਿਹਾ ਕਿ ਉਨ੍ਹਾਂ ਹਾਲੇ ਕੱਲ੍ਹ ਹੀ ਜ਼ਿਲ੍ਹਾ ਪ੍ਰਧਾਨ ਵਜੋਂ ਵਾਗਡੋਰ ਸੰਭਾਲੀ ਹੈ। ਜਲਦੀ ਹੀ ਸਭਨਾਂ ਨੂੰ ਲਾਮਬੰਦ ਕਰ ਕੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਸਰਕਾਰ ਖਿਲਾਫ ਵੱਡਾ ਸੰਘਰਸ਼ ਛੇੜਾਂਗੇ।
ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਵਾਸਤੇ ਨਵੀਆਂ ਸਕੀਮਾਂ ਤਾਂ ਕੀ ਸ਼ੁਰੂ ਕਰਨੀਆਂ ਸੀ ਬਲਕਿ ਪਹਿਲਾਂ ਤੋਂ ਚੱਲਦੇ ਪੈਨਸ਼ਨ ਤੇ ਦਾਲ ਆਟਾ ਵਰਗੀਆਂ ਸਕੀਮਾਂ ਬੰਦ ਕਰ ਦਿੱਤੀਆਂ ਹਨ। ਸਰਕਾਰ ਪਿਛਲੇ ਦਸ ਮਹੀਨਿਆਂ ਵਿੱਚ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਰਹੀ ਹੈ।
ਧਰਨੇ 'ਚ ਭਾਜਪਾ ਇਕੱਠ ਨਹੀਂ ਜੁਟਾ ਪਾਈ। ਪਾਰਟੀ ਦੇ ਆਪਣੇ ਹੀ ਐਮਸੀ ਤੇ ਬਲਾਕ ਪ੍ਰਧਾਨ ਗ਼ੈਰ-ਹਾਜ਼ਰ ਰਹੇ।
ਬੀਜੇਪੀ ਦੇ ਤਾਜ਼ੇ ਬਣੇ ਜ਼ਿਲ੍ਹਾ ਪ੍ਰਧਾਨ ਦਿਆਲ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਇਹ ਢੰਡੋਰਾ ਪਿੱਟ ਰਹੀ ਹੈ ਕਿ ਉਸ ਨੇ ਲੋਕ ਹਿੱਤ ਵਿੱਚ ਇੱਕ ਸੌ ਤੀਹ ਫ਼ੈਸਲੇ ਲਏ ਹਨ ਪਰ ਉਹ ਸਾਨੂੰ ਇੱਕ ਵੀ ਫ਼ੈਸਲਾ ਗਿਣਵਾ ਦੇਣ ਜਿਹੜਾ ਲੋਕਾਂ ਦੇ ਹਿੱਤ ਦੀ ਰਾਖੀ ਕਰਦਾ ਹੋਵੇ।
ਬਠਿੰਡਾ: ਭਾਰਤੀ ਜਨਤਾ ਪਾਰਟੀ ਵੱਲੋਂ ਪੂਰੇ ਪੰਜਾਬ ਵਿੱਚ ਪੰਜਾਬ ਸਰਕਾਰ ਖਿਲਾਫ਼ ਜ਼ਿਲ੍ਹਾ ਪੱਧਰੀ ਧਰਨੇ ਦਿੱਤੇ ਜਾ ਰਹੇ ਹਨ। ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਸਰਕਾਰ ਖਿਲਾਫ ਧਰਨਾ ਦਿੰਦਿਆਂ ਭਾਜਪਾ ਵਰਕਰਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ।