ਦਰਬਾਰ ਸਾਹਿਬ ਨਤਮਸਤਕ ਹੋਏ ਗੇਂਦਬਾਜ਼ ਬ੍ਰੈਟ ਲੀ
ਏਬੀਪੀ ਸਾਂਝਾ | 29 May 2018 02:24 PM (IST)
1
ਹਾਲਾਂਕਿ, ਕ੍ਰਿਕਟ ਜਗਤ ਨਾਲ ਜੁੜੇ ਸਵਾਲਾਂ ਬਾਰੇ ਉਨ੍ਹਾਂ ਚੁੱਪ ਹੀ ਧਾਰੀ ਰੱਖੀ। ਸ਼੍ਰੋਮਣੀ ਕਮੇਟੀ ਵੱਲੋਂ ਲੀ ਨੂੰ ਦਰਬਾਰ ਸਾਹਿਬ ਦਾ ਮਾਡਲ ਭੇਟ ਕੀਤਾ ਗਿਆ ਤੇ ਹੋਰ ਸਨਮਾਨ ਚਿੰਨ੍ਹ ਵੀ ਦਿੱਤੇ।
2
ਲੀ ਨੇ ਕਿਹਾ ਕਿ ਪੰਜਾਬ ਦੇ ਲੋਕ ਬਾਹਰੋਂ ਆਉਣ ਵਾਲਿਆਂ ਦਾ ਖੁੱਲ੍ਹਦਿਲੀ ਨਾਲ ਸਵਾਗਤ ਕਰਦੇ ਹਨ। ਗੇਂਦਬਾਜ਼ ਨੇ ਪੰਜਾਬੀ ਖਾਣੇ ਦੀ ਰੱਜ ਕੇ ਸ਼ਲਾਘਾ ਕੀਤੀ।
3
ਦਰਬਾਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬ੍ਰੈਟ ਲੀ ਨੇ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ। ਇਸ ਤੋਂ ਬਾਅਦ ਲੀ ਨੇ ਕਿਹਾ ਕਿ ਉਨ੍ਹਾਂ ਨੂੰ ਗੁਰੂ ਘਰ ਆ ਕੇ ਅਦਭੁਤ ਆਨੰਦ ਦੀ ਪ੍ਰਾਪਤੀ ਹੋਈ।
4
ਬੀਤੇ ਕੱਲ੍ਹ ਬ੍ਰੈਟ ਲੀ ਨੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਬੋਲਣ ਤੇ ਸੁਣਨ ਤੋਂ ਅਸਮਰੱਥ ਬੱਚਿਆਂ ਨੂੰ ਮਿਲਣ ਲਈ ਗਏ ਸਨ।
5
ਅੰਮ੍ਰਿਤਸਰ: ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਬ੍ਰੈਟ ਲੀ ਗੁਰੂ ਨਗਰੀ ਦੇ ਦੋ ਦਿਨਾ ਦੌਰੇ 'ਤੇ ਹਨ। ਅੱਜ ਦੂਜੇ ਦਿਨ ਬ੍ਰੈਟ ਲੀ ਦਸਤਾਰ ਸਜਾ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਕ ਹੋਣ ਲਈ ਪੁੱਜੇ ਸਨ।