ਪੰਜਾਬ ਦੇ ਇਸ ਵਿਧਾਇਕ ਨੇ ਆਪਣੇ ਹਲਕੇ ਲਈ ਸ਼ੁਰੂ ਕੀਤਾ ਮੋਬਾਈਲ ਹਸਪਤਾਲ
ਏਬੀਪੀ ਸਾਂਝਾ | 26 Jul 2019 12:15 PM (IST)
1
ਗਿਲਜੀਆਂ ਪਰਿਵਾਰ ਵੱਲੋਂ ਸ਼ੁਰੂ ਕੀਤੇ ਇਸ ਮੋਬਾਈਲ ਹਸਪਤਾਲ ਵਿੱਚ ਡਾਕਟਰ ਆਮ ਬਿਮਾਰੀਆਂ ਦੇ ਨਾਲ-ਨਾਲ ਅੱਖਾਂ ਤੇ ਦੰਦਾਂ ਦਾ ਸੰਪੂਰਨ ਇਲਾਜ ਕਰਨਗੇ।।
2
ਮੋਬਾਈਲ ਹਸਪਤਾਲ ਵਿੱਚੋਂ ਮਰੀਜ਼ਾਂ ਨੂੰ ਬੂਟੇ ਵੀ ਦਿੱਤੇ ਜਾਣਗੇ ਤਾਂ ਜੋ ਆਲਾ ਦੁਆਲਾ ਹਰਿਆ ਭਰਿਆ ਬਣਾਇਆ ਜਾ ਸਕੇ।
3
ਮੋਬਾਇਲ ਹਸਪਤਾਲ ਦਾ ਸਾਰਾ ਖਰਚਾ ਲਗਾਤਾਰ ਤੀਜੀ ਵਾਰ ਐਮਐਲਏ ਬਣੇ ਸੰਗਤ ਸਿੰਘ ਗਿਲਜੀਆਂ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਚੁੱਕਿਆ ਜਾਏਗਾ।
4
ਇਹ ਮੋਬਾਇਲ ਹਸਪਤਾਲ ਗਿਲਜੀਆਂ ਹਲਕੇ 'ਚ ਘੁੰਮ-ਘੁੰਮ ਕੇ ਲੋਕਾਂ ਦਾ ਮੁਫ਼ਤ ਇਲਾਜ ਕਰੇਗਾ।
5
ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਅੱਜ ਚੰਡੀਗੜ੍ਹ ਤੋਂ ਪੰਜਾਬ ਦੇ ਇਸ ਪਹਿਲੇ ਮੋਬਾਇਲ ਹਸਪਤਾਲ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
6
ਚੰਡੀਗੜ੍ਹ: ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਉੜਮੁੜ ਟਾਂਡਾ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਆਪਣੇ ਲੋਕਾਂ ਨੂੰ ਵੱਡੀ ਸੌਗਾਤ ਦਿੱਤੀ ਹੈ। ਗਿਲਜੀਆਂ ਨੇ ਆਪਣੇ ਹਲਕੇ ਦੇ ਲੋਕਾਂ ਲਈ ਮੋਬਾਈਲ ਹਸਪਤਾਲ ਸ਼ੁਰੂ ਕਰ ਦਿੱਤਾ ਹੈ।