ਚੁੱਪ ਰਹਿ ਕੇ ਹੀ ਬਹੁਤ ਕੁਝ ਕਹਿ ਗਏ 'ਗੁਰੂ'
ਏਬੀਪੀ ਸਾਂਝਾ | 19 Jan 2017 04:18 PM (IST)
1
ਆਪਣੇ ਬੜਬੋਲੇ ਸੁਭਾਅ ਲਈ ਜਾਣੇ ਜਾਣ ਵਾਲੇ ਨਵਜੋਤ ਸਿੰਘ ਸਿੱਧੂ ਪ੍ਰੈੱਸ ਕਾਨਫ਼ਰੰਸ ਦੌਰਾਨ ਜ਼ਿਆਦਾਤਰ ਸਮਾਂ ਚੁੱਪ ਹੀ ਰਹੇ। ਨਾ ਤਾਂ ਉਨ੍ਹਾਂ ਕੈਪਟਨ ਅਮਰਿੰਦਰ ਦੀ ਗੱਲ ਕੱਟੀ ਤੇ ਨਾ ਹੀ ਵਿਰੋਧੀਆਂ ਉੱਤੇ ਤਵਾ ਲਾਇਆ।
2
ਕੌਣ ਹੋਏਗਾ ਕਾਂਗਰਸ ਦਾ ਅਸਲ ਕੈਪਟਨ। ਇਸ ਗੱਲ਼ ਨੂੰ ਲੈ ਕੇ ਚਰਚਾ ਤੇਜ਼ ਹੈ।
3
ਕਈ ਮੁੱਦਿਆਂ ਉੱਤੇ ਸਿੱਧੂ ਕੈਪਟਨ ਨੂੰ ਕੰਨ ਵਿੱਚ ਸਲਾਹ ਦਿੰਦੇ ਵੀ ਨਜ਼ਰ ਆਏ। ਸਿੱਧੂ ਬਾਰੇ ਵਾਰ-ਵਾਰ ਸਵਾਲਾਂ ਪੁੱਛੇ ਜਾਣ ਉੱਤੇ ਕੈਪਟਨ ਨੇ ਮਜ਼ਾਕ ਵਿੱਚ ਆਖਿਆ ਕਿ ਸਿੱਧੂ ਹੁਣ ਵਿਕਟ ਕੀਪਰ ਦੀ ਭੂਮਿਕਾ ਨਿਭਾਅ ਰਹੇ ਹਨ।
4
ਪ੍ਰੈੱਸ ਕਾਨਫ਼ਰੰਸ ਵਿੱਚ ਪਹਿਲਾਂ ਤੋਂ ਮੌਜੂਦਾ ਕੈਪਟਨ ਦੇ ਨਵਜੋਤ ਸਿੰਘ ਨੇ ਪੈਰਾਂ ਨੂੰ ਹੱਥ ਲਾ ਕੇ ਅਸ਼ੀਰਵਾਦ ਲਿਆ ਪਰ ਚੁੱਪ ਕਰਕੇ ਉਨ੍ਹਾਂ ਦੇ ਨਾਲ ਬੈਠ ਗਏ।
5
ਵੀਰਵਾਰ ਨੂੰ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫ਼ਰੰਸ ਵਿੱਚ ਇਹ ਗੱਲ ਸਪਸ਼ਟ ਹੋ ਗਈ ਕਿ ਪੰਜਾਬ ਵਿੱਚ ਕਾਂਗਰਸ ਦੇ ਅਮਰਿੰਦਰ ਹੀ ਕੈਪਟਨ ਹੋਣਗੇ।