ਬਾਦਲਾਂ ਦੇ ਪੋਤੇ-ਪੋਤੀਆਂ ਵੀ ਮੈਦਾਨ 'ਚ ਡਟੇ
ਦਰਅਸਲ ਬਠਿੰਡਾ ਤੋਂ ਮਨਪ੍ਰੀਤ ਬਾਦਲ ਦਾ ਜਿੱਤਣਾ ਉਨ੍ਹਾਂ ਦੇ ਸਿਆਸੀ ਸਫਰ ਲਈ ਬੇਹੱਦ ਅਹਿਮ ਹੈ ਕਿਉਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਆਪਣੀ ਪਾਰਟੀ ਪੀ.ਪੀ.ਪੀ. ਵੱਲੋਂ ਦੋ ਵਿਧਾਨ ਸਭਾ ਹਲਕਿਆਂ, ਗਿੱਦੜਬਾਹ ਤੇ ਮੌੜ ਤੋਂ ਚੋਣ ਲੜੀ ਪਰ ਦੋਵਾਂ ਸੀਟਾਂ ਤੋਂ ਹੀ ਹਾਰ ਦਾ ਮੂੰਹ ਦੇਖਣਾ ਪਿਆ ਸੀ।
Download ABP Live App and Watch All Latest Videos
View In Appਪਿਛਲੀਆਂ ਚੋਣਾਂ ਦੌਰਾਨ ਮਨਪ੍ਰੀਤ ਦਾ ਪੁੱਤਰ ਅਰਜਨ ਬਾਦਲ ਆਪਣੇ ਪਿਤਾ ਲਈ ਵੋਟਾਂ ਮੰਗਣ ਪਹਿਲੀ ਵਾਰ ਉੱਤਰਿਆ ਸੀ।
ਮਨਪ੍ਰੀਤ ਸਿੰਘ ਬਾਦਲ ਦੀ ਧੀ, ਪਤਨੀ ਤੇ ਹੋਰ ਰਿਸ਼ਤੇਦਾਰ ਵੀ ਬਠਿੰਡਾ ਦੀ ਗਲੀ-ਗਲੀ, ਘਰ-ਘਰ ਜਾ ਕੇ ਵੋਟਾਂ ਮੰਗ ਰਹੇ ਹਨ।
ਬਠਿੰਡਾ ਤੋਂ ਕਾਂਗਰਸ ਉਮੀਦਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੇ ਹਲਕੇ ‘ਚ ਪਰਿਵਾਰ ਸਮੇਤ ਚੋਣ ਪ੍ਰਚਾਰ ਕਰਨ ‘ਚ ਲੱਗੇ ਹਨ।
ਪੰਜਾਬ ਵਿਧਾਨ ਸਭਾ ਚੋਣਾਂ ‘ਚ ਜਿੱਤ ਲਈ ਬਾਦਲਾਂ ਦੇ ਪੋਤੇ-ਪੋਤੀਆਂ ਨੇ ਵੀ ਮੋਰਚੇ ਸੰਭਾਲ ਲਏ ਹਨ।
ਮਨਪ੍ਰੀਤ ਦੀ ਧੀ ਪਹਿਲੀ ਵਾਰ ਆਪਣੇ ਪਿਤਾ ਲਈ ਚੋਣ ਪ੍ਰਚਾਰ ਕਰਨ ਉੱਤਰੀ ਹੈ।
ਇਸ ਤੋਂ ਬਾਅਦ ਉਨ੍ਹਾਂ ਆਪਣੀ ਪਾਰਟੀ ਦਾ ਕਾਂਗਰਸ ‘ਚ ਰਲੇਵਾਂ ਕੀਤਾ ਤੇ ਬਠਿੰਡਾ ਤੋਂ ਕਾਂਗਰਸ ਟਿਕਟ ‘ਤੇ ਆਪਣੀ ਭਾਬੀ ਹਰਸਿਮਰਤ ਬਾਦਲ ਖਿਲਾਫ ਲੋਕ ਸਭਾ ਚੋਣ ਲੜੀ। ਇਸ ਪਰਿਵਾਰਕ ਲੜਾਈ ‘ਚ ਵੀ ਮਨਪ੍ਰੀਤ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਅਜਿਹੇ ‘ਚ ਲਗਾਤਾਰ ਹਾਰ ਦਾ ਸਾਹਮਣਾ ਕਰਦੇ ਆ ਰਹੇ ਮਨਪ੍ਰੀਤ ਬਾਦਲ ਲਈ ਇਸ ਵਾਰ ਦੀ ਹਾਰ ਜਾਂ ਜਿੱਤ ਸਿਆਸੀ ਕੱਦ ਤਹਿ ਕਰੇਗੀ।
ਲਗਾਤਾਰ ਹਾਰ ਦਾ ਸਾਹਮਣਾ ਕਰਦੇ ਆ ਰਹੇ ਮਨਪ੍ਰੀਤ ਸਿੰਘ ਬਾਦਲ ਉਹ ਸ਼ਖਸ ਹਨ ਜਿਨ੍ਹਾਂ ਸਿਰ ਤਤਕਾਲ ਕਾਂਗਰਸ ਸਰਕਾਰ ਦੌਰਾਨ ਗਿੱਦੜਬਾਹ ਤੋਂ ਜ਼ਿਮਨੀ ਚੋਣ ਜਿੱਤ ਕੇ ਇਤਿਹਾਸ ਸਿਰਜਿਆ ਸੀ। ਇਸ ਤੋਂ ਬਾਅਦ ਉਹ ਲਗਾਤਾਰ 4 ਵਾਰ ਗਿੱਦੜਬਾਹ ਤੋਂ ਵਿਧਾਇਕ ਚੁਣੇ ਜਾਂਦੇ ਰਹੇ ਹਨ।