ਅੰਤਿਮ ਅਰਦਾਸ 'ਚ ਸ਼ਾਮਲ ਹੋ ਕੇ ਆਏ ਬਜ਼ੁਰਗਾਂ ਦੀ ਕਾਰ ਸੜਦੀ ਪਰਾਲੀ ਵਾਲੇ ਖੇਤ 'ਚ ਡਿੱਗੀ
ਏਬੀਪੀ ਸਾਂਝਾ | 15 Nov 2018 09:47 PM (IST)
1
ਕਾਰ ਵਿੱਚ ਕੁੱਲ 4 ਜਣੇ ਸਵਾਰ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਹੈ।
2
ਮੋਗਾ ਦੇ ਪਿੰਡ ਤਾਰੇਵਾਲਾ ਵਿੱਚ ਉਸ ਸਮੇਂ ਕਰ ਨੂੰ ਅੱਗ ਲੱਗ ਗਈ ਜਦੋਂ ਖੇਤ ਵਿੱਚ ਪਰਾਲੀ ਨੂੰ ਅੱਗ ਲੱਗੀ ਹੋਈ ਸੀ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਰਾਲੀ ਕਾਰਨ ਧੂੰਆਂ ਇੰਨਾ ਜ਼ਿਆਦਾ ਸੀ ਕਿ ਕਾਰ ਚਲਾ ਰਹੇ ਬੁਜ਼ਰਗ ਨੂੰ ਪਤਾ ਨਹੀਂ ਲੱਗਾ ਅਤੇ ਉਹ ਆਪਣਾ ਸੰਤੁਲਨ ਗੁਆ ਬੈਠੇ।
3
ਅੱਗ ਲੱਗਣ ਤੋਂ ਬਾਅਦ ਗੱਡੀ ਸੜ ਕੇ ਸੁਆਹ ਹੋ ਗਈ।
4
ਇਹ 4 ਵਿਅਕਤੀ ਕਿਸੇ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਵਾਪਸ ਆ ਰਹੇ ਸੀ।