ਚੰਡੀਗੜ੍ਹ ਤੋਂ ਨੰਦੇੜ੍ਹ ਸਾਹਿਬ ਲਈ ਉਡਾਨ ਦੀ ਸ਼ੁਰੂਆਤ, ਵੇਖੋ ਤਸਵੀਰਾਂ
ਇਹ ਪਵਿੱਤਰ ਅਸਥਾਨ ਉਸ ਜਗ੍ਹਾ ’ਤੇ ਬਣਿਆ ਹੋਇਆ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਜੋਤੀ-ਜੋਤਿ ਸਮਾਏ ਸਨ। ਮਹਾਰਾਜਾ ਰਣਜੀਤ ਸਿੰਘ ਦੇ ਹੁਕਮ 'ਤੇ 1832 ਤੇ 1837 ਦੇ ਵਿਚਕਾਰ ਇਹ ਗੁਰਦੁਆਰਾ ਬਣਾਇਆ ਗਿਆ ਸੀ।
ਏਅਰ ਇੰਡੀਆ ਨੇ ਨਵੇਂ ਸਾਲ ‘ਤੇ ਸਿੱਖ ਸ਼ਰਧਾਲੂਆਂ ਨੂੰ ਖ਼ਾਸ ਤੋਹਫਾ ਦਿੱਤਾ ਹੈ। ਅੱਜ ਯਾਨੀ 8 ਜਨਵਰੀ ਤੋਂ ਚੰਡੀਗੜ੍ਹ ਤੋਂ ਨਾਂਦੇੜ ਸਾਹਿਬ (ਹਜ਼ੂਰ ਸਾਹਿਬ) ਲਈ ਸਿੱਧੀ ਉਡਾਨ ਸ਼ੁਰੂ ਹੋ ਗਈ ਹੈ।
ਪਹਿਲੀ ਉਡਾਨ ਲਈ ਸਿੱਖ ਸ਼ਰਧਾਲੂ ਏਅਰਪੋਰਟ ‘ਤੇ ਆਏ ਅਤੇ ਹਜ਼ੂਰ ਸਾਹਿਬ ਲਈ ਜੈਕਾਰਿਆਂ ਲੱਗਾ ਕੇ ਸਫਰ ਦੀ ਸ਼ੁਰੂਆਤ ਕੀਤੀ।
ਹਜ਼ੂਰ ਸਾਹਿਬ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਤੇ ਅਬਚਲ ਨਗਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ। ਇਹ ਨਾਂਦੇੜ ਵਿੱਚ ਗੋਦਾਵਰੀ ਨਦੀ ਦੇ ਕਿਨਾਰੇ ’ਤੇ ਸਥਿਤ ਹੈ।
ਇਹ ਹਵਾਈ ਸਫਰ ਇੱਕ ਹਫਤੇ ‘ਚ ਦੋ ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਚੰਡੀਗੜ੍ਹ ਤੋਂ ਹਜ਼ੂਰ ਸਾਹਿਬ ਲਈ ਉਡਾਣ ਭਰੇਗੀ।
ਉਡਾਣ ਨੰਬਰ 817 ਚੰਡੀਗੜ੍ਹ ਤੋਂ ਸਵੇਰੇ ਉਡਾਣ ਭਰ ਨਾਂਦੇੜ 11:30 ਵਜੇ ਪਹੁੰਚੇਗੀ।