ਜਦ ਕੈਪਟਨ ਨੇ ਬੱਚਿਆਂ ਨਾਲ ਕੀਤੀ ਪੜ੍ਹਾਈ
ਪੀ.ਏ.ਯੂ. ਸਮਾਰਟ ਸਕੂਲ 50 ਲੱਖ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਗਿਆ ਹੈ ਜਿਸ ਵਿੱਚ ਅੱਠ ਨਵੇਂ ਕਲਾਸਰੂਮ ਹਨ ਅਤੇ ਹਰੇਕ ਕਲਾਸਰੂਮ ਵਿੱਚ ਪੜਾਉਣ ਦੀਆਂ ਆਧੁਨਿਕ ਤਕਨੀਕਾਂ ਸਮੇਤ ਪ੍ਰਾਜੈਕਟ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।
ਇਸ ਸਕੂਲ ਵਿੱਚ ਇਹ ਸੋਲਰ ਪਲਾਂਟ ਸਥਾਪਤ ਕਰਨ ਨਾਲ ਸਾਲਾਨਾ 1,20,450 ਰੁਪਏ ਦੀ ਬੱਚਤ ਹੋਵੇਗੀ।
ਉਨਾਂ ਨੇ ਪੀ.ਏ.ਯੂ. ਸਮਾਰਟ ਸਕੂਲ ਵਿੱਚ 5.60 ਲੱਖ ਦੀ ਲਾਗਤ ਨਾਲ ਸਥਾਪਤ ਕੀਤੇ 10 ਕਿਲੋਵਾਟ ਦੀ ਸਮਰਥਾ ਵਾਲੇ ਸੋਲਰ ਨੈੱਟ ਮੀਟਰਿੰਗ ਪ੍ਰਾਜੈਕਟ ਦਾ ਵੀ ਉਦਘਾਟਨ ਕੀਤਾ।
ਮੁੱਖ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਸਮਾਰਟ ਜਮਾਤਾਂ ਤੋਂ ਇਲਾਵਾ ਸਰਕਾਰ ਵੱਲੋਂ ਅਜਿਹੇ ਸਕੂਲਾਂ ਦੀਆਂ ਛੱਤਾਂ ’ਤੇ ਸੌਰ ਊਰਜਾ ਪਲਾਂਟ ਵੀ ਸਥਾਪਤ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ 261 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਜਾਵੇਗਾ।
ਇਸ ਮੌਕੇ ਮੁੱਖ ਮੰਤਰੀ ਨੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਹਰ ਸਮਾਰਟ ਸੁਵਿਧਾ ਨੂੰ ਜਾਂਚਿਆ ਤੇ ਪਰਖਿਆ।
ਲੁਧਿਆਣਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ‘ਸਮਾਰਟ ਸਕੂਲ’ ਦਾ ਉਦਘਾਟਨ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਸਮਾਰਟ ਸਕੂਲ ਲੈਪਟਾਪ, ਮਲਟੀਮੀਡੀਆ ਪ੍ਰੋਜੈਕਟਰ ਅਤੇ ਹਾਈ-ਸਪੀਡ ਇੰਟਰਨੈੱਟ ਨਾਲ ਲੈਸ ਹੋਣਗੇ ਜਿਸ ਨਾਲ ਪੜ੍ਹਾਉਣ ਦੇ ਤਰੀਕੇ ਸੁਖਾਲੇ ਹੋਣ ਦੇ ਨਾਲ-ਨਾਲ ਹੋਰ ਪ੍ਰਭਾਵੀ ਹੋਣਗੇ।