ਮੁੱਖ ਮੰਤਰੀ ਨੇ ਕੀਤਾ ਦੇਸ਼ ਦੇ ਪਹਿਲੇ “ਪਾਰਟੀਸ਼ਨ ਮਿਊਜ਼ੀਅਮ” ਦਾ ਉਦਘਾਟਨ, ਵੇਖੋ ਤਸਵੀਰਾਂ
ਇਸ ਮੌਕੇ ਦੇਸ਼ ਦੇ ਉੱਘੇ ਕਵੀ ਗੁਲਜ਼ਾਰ ਵੀ ਮੌਜੂਦ ਸਨ।
ਹੁਣ ਇਸ ਮਿਊਜ਼ੀਅਮ ਦਾ ਕੰਮ ਪੂਰਾ ਹੋਣ ਤੋਂ ਬਾਅਦ ਕੈਪਟਨ ਵੱਲੋਂ ਇਸ ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ। ਇਸ ਮਿਊਜ਼ੀਅਮ ਦੀ ਸਾਂਭ-ਸੰਭਾਲ ਦਾ ਜਿੰਮਾ The Arts and Cultural Heritage Trust ਨੂੰ ਦਿੱਤਾ ਗਿਆ ਹੈ।
ਇਸੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਅੱਧੇ-ਅਧੂਰੇ ਮਿਊਜ਼ੀਅਮ ਦਾ ਉਦਘਾਟਨ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਕਰ ਦਿੱਤਾ ਗਿਆ ਸੀ।
ਗੁਲਜ਼ਾਰ ਨੇ ਦੱਸਿਆ ਕਿ ਜਦੋਂ ਦੇਸ਼ ਦੀ ਵੰਡ ਹੋਈ, ਉਸ ਵੇਲੇ ਉਨ੍ਹਾਂ ਦੀ ਉਮਰ 10 ਸਾਲ ਸੀ। ਉਨ੍ਹਾਂ ਨੇ ਉਸ ਵੇਲੇ ਦੇ ਦੁਖਾਂਤ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਜਿਸ ਨੂੰ ਉਹ ਕਦੇ ਵੀ ਭੁਲਾ ਨਹੀਂ ਸਕਦੇ।
ਗੁਲਜ਼ਾਰ ਨੇ ਲੋਕਾਂ ਨੂੰ ਆਪਣੀਆਂ ਕਵਿਤਾਵਾਂ ਵੀ ਸੁਣਾਈਆਂ ਤੇ ਭਾਰਤ-ਪਾਕਿਸਤਾਨ ਵੰਡ ਦੌਰਾਨ ਹੋਏ ਉਨ੍ਹਾਂ ਵੱਲੋਂ ਦੇਖੇ ਗਏ ਘਟਨਾਕ੍ਰਮ ਬਾਰੇ ਵੀ ਦੱਸਿਆ।ਰ ਦੀਆਂ ਕਵਿਤਾਵਾਂ ਵਾਲੀ ਕਿਤਾਬ ਵੀ ਮੁੱਖ ਮੰਤਰੀ ਵੱਲੋਂ ਰਿਲੀਜ਼ ਕੀਤੀ ਗਈ।
ਕੈਪਟਨ ਅਮਰਿੰਦਰ ਸਿੰਘ ਅੱਜ ਅੰਮ੍ਰਿਤਸਰ ਵਿੱਚ ਬਣੇ ਦੇਸ਼ ਦੇ ਪਹਿਲੇ “ਪਾਰਟੀਸ਼ਨ ਮਿਊਜ਼ੀਅਮ” ਦਾ ਉਦਘਾਟਨ ਕਰਨ ਲਈ ਅੰਮ੍ਰਿਤਸਰ ਪਹੁੰਚੇ ਸਨ। ਆਪਣੀ ਕਿਸਮ ਦੇ ਪਹਿਲੇ ਅਜਾਇਬ ਘਰ ਵਿੱਚ ਭਾਰਤ-ਪਾਕਿਸਤਾਨ ਵੰਡ ਸਬੰਧੀ ਦਸਤਾਵੇਜ਼ ਰੱਖੇ ਗਏ ਹਨ।
ਪਾਰਟੀਸ਼ਨ ਮਿਊਜ਼ੀਅਮ ਦੇ ਉਦਘਾਟਨੀ ਸਮਾਗਮ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਅੱਗੇ ਵੇਖੋ ਉਦਘਾਟਨੀ ਸਮਾਗਮ ਦੀਆਂ ਖਾਸ ਝਲਕੀਆਂ।