ਪੰਜਾਬ ਕਾਂਗਰਸ ਨੇ ਸੰਸਦ 'ਚ ਲਾਈ ਆਲੂਆਂ ਦੀ ਫੜ੍ਹੀ, ਹੋਰ ਪਾਰਟੀਆਂ ਨੇ ਵੀ ਲਿਆ ਹਿੱਸਾ
ਕਿਸਾਨਾਂ ਲਈ ਪ੍ਰਦਰਸ਼ਨ ਦੇਖ ਕੇ ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਦਰਜੇ ਦੀ ਮੰਗ ਕਰਨ ਵਾਲੇ ਟੀਡੀਪੀ ਦੇ ਸੰਸਦ ਮੈਂਬਰਾਂ ਵੀ ਉਨ੍ਹਾਂ ਦਾ ਸਾਥ ਦੇਣ ਪਹੁੰਚ ਗਏ।
Download ABP Live App and Watch All Latest Videos
View In Appਜਾਖੜ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ 3500 ਕਰੋੜ ਰੁਪਏ ਦਾ ਕਰਜ਼ ਮੁਆਫ਼ ਹੋਇਆ ਹੈ ਤੇ ਪੀਐਮ ਨੂੰ ਇਹ ਰਕਮ ਛੋਟੀ ਲੱਗਦੀ ਹੈ ਕਿਉਂਕਿ ਉਨ੍ਹਾਂ ਦੇ ਦੋਸਤ ਮਾਲਿਆ ਜਿਹੇ ਕਾਰੋਬਾਰੀ ਹਨ।
ਉਨ੍ਹਾਂ ਦੋਸ਼ ਲਾਇਆ ਕਿ ਪੀਐਮ ਸਿਰਫ਼ ਆਰਐਸਐਸ ਦੇ ਪ੍ਰਚਾਰਕ ਵਜੋਂ ਹੀ ਬੋਲਦੇ ਹਨ। ਪੰਜਾਬ ਦੇ ਲੋਕਾਂ ਨੂੰ ਆਸ ਸੀ ਕਿ ਉਹ ਕੁਝ ਦੇ ਕੇ ਜਾਣਗੇ, ਪਰ ਕੁਝ ਨਹੀਂ ਹੋਇਆ ਸਿਰਫ਼ ਜੁਮਲੇਬਾਜ਼ੀ ਹੋਈ।
ਪ੍ਰਦਰਸ਼ਨਕਾਰੀ ਸੰਸਦ ਮੈਂਬਰਾਂ ਦੀ ਅਗਵਾਈ ਕਰ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦੇਸ਼ ਦਾ ਕਿਸਾਨ ਪ੍ਰੇਸ਼ਾਨ ਹੈ ਪਰ ਮੋਦੀ ਜੀ ਸਿਰਫ਼ ਅਡਾਨੀ ਤੇ ਅੰਬਾਨੀ ਲਈ ਕੰਮ ਕਰ ਰਹੇ ਹਨ।
ਨਵੀਂ ਦਿੱਲੀ: ਆਲੂ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਵਾਜ਼ਬ ਕੀਮਤ ਨਾ ਮਿਲਣ 'ਤੇ ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਆਲੂ ਵੇਚ ਕੇ ਰੋਸ ਜ਼ਾਹਰ ਕੀਤਾ।
- - - - - - - - - Advertisement - - - - - - - - -