ਠੇਕੇ 'ਤੇ ਭਰਤੀ ਅਧਿਆਪਕ ਮੰਤਰੀਆਂ ਨੂੰ ਸੌਂਪਣ ਪੁੱਜੇ ਆਪਣੇ ਬੱਚੇ
ਇਸ ਵਾਰ ਮੁਲਾਜ਼ਮਾਂ ਨੇ ਆਪਣੇ ਬੱਚਿਆਂ ਨੂੰ ਧਰਨੇ 'ਤੇ ਨਾਲ ਬਿਠਾਇਆ।
ਮੁਲਾਜ਼ਮਾਂ ਨੂੰ ਆਉਂਦੀ 9 ਅਕਤੂਬਰ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ ਹੈ।
ਠੇਕਾ ਆਧਾਰਤ ਮੁਲਾਜ਼ਮ ਕਈ ਵਾਰ ਆਪਣਾ ਰੋਸ ਪ੍ਰਦਰਸ਼ਨ ਕਰ ਚੁੱਕੇ ਹਨ, ਪਰ ਉਨ੍ਹਾਂ ਦੇ ਹੱਥ ਸਫ਼ਲਤਾ ਨਹੀਂ ਲੱਗੀ।
ਠੇਕਾ ਆਧਾਰਤ ਮੁਲਾਜ਼ਮਾਂ ਨੇ ਆਪਣੇ ਬੱਚਿਆਂ ਦੇ ਹੱਥਾਂ ‘ਚ ਤਖ਼ਤੀਆਂ ਫੜਾ ਕੇ ਮੰਤਰੀ ਦੇ ਘਰ ਦੇ ਬਾਹਰ ਗੇਟ 'ਤੇ ਬਿਠਾ ਦਿੱਤਾ।
ਮੁਲਾਜ਼ਮਾਂ ਨੇ ਕਿਹਾ ਕਿ ਸਿੱਖਿਆ ਮੰਤਰੀ ਨਾਲ ਬੈਠਕ ਦਾ ਸਮਾਂ ਪੱਕਾ ਹੋਣ 'ਤੇ ਧਰਨਾ ਖ਼ਤਮ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਮੁਲਾਜ਼ਮਾਂ ਨੇ ਅਜਿਹਾ ਹੀ ਪ੍ਰਦਰਸ਼ਨ ਅੰਮ੍ਰਿਤਸਰ ‘ਚ ਸਿੱਖਿਆ ਮੰਤਰੀ ਓਪੀ ਸੋਨੀ ਤੇ ਸੰਗਰੂਰ ‘ਚ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਘਰ ਬਾਹਰ ਕੀਤਾ।
ਉਨ੍ਹਾਂ ਮੰਗ ਕੀਤੀ ਜੇਕਰ ਸਰਕਾਰ ਠੇਕਾ ਮੁਲਾਜ਼ਮਾਂ ਨੂੰ ਪੱਕਾ ਨਹੀਂ ਕਰ ਸਕਦੀ ਤਾਂ ਬੱਚਿਆਂ ਦਾ ਖ਼ਰਚਾ ਚੁੱਕੇ।
ਚੰਡੀਗੜ੍ਹ: ਘੱਟ ਤਨਖ਼ਾਹਾਂ ਤੋਂ ਅੱਕੇ ਠੇਕਾ ਆਧਾਰਤ ਭਰਤੀ ਹੋਏ ਮੁਲਾਜ਼ਮਾਂ ਨੇ ਸਰਕਾਰ ਪ੍ਰਤੀ ਆਪਣਾ ਰੋਸ ਜਤਾਉਣ ਲਈ ਵੱਖਰਾ ਪ੍ਰਦਰਸ਼ਨ ਕੀਤਾ ਹੈ।
ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਧਾਰਨਾ ਲਾਇਆ।
ਮੁਲਾਜ਼ਮਾਂ ਨੇ ਕਿਹਾ ਕਿ ਠੇਕੇ 'ਤੇ ਕੰਮ ਕਰਕੇ ਜੋ ਤਨਖ਼ਾਹ ਮਿਲਦੀ ਹੈ, ਓਨੇ ਪੈਸਿਆਂ ਨਾਲ ਬੱਚਿਆਂ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ।