60 ਦੀ ਰਫ਼ਤਾਰ ਨਾਲ ਆਏ ਤੂਫ਼ਾਨ ਨੇ ਝੰਬਿਆ ਪੰਜਾਬ, ਦੋ ਮੌਤਾਂ
ਕਣਕ ਦੀ ਫ਼ਸਲ ਦੇ ਇਲਾਵਾ ਸਰ੍ਹੋਂ ਦੀ ਫਸਲ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਸਬਜ਼ੀਆਂ ਤੇ ਕਿੰਨੂ ਦੀ ਫਸਲ 'ਤੇ ਵੀ ਮੀਂਹ ਦਾ ਮਾੜਾ ਅਸਰ ਪਿਆ ਹੈ। ਹਰੀ ਮਿਰਚ, ਪੇਠਾ ਤੇ ਕਈ ਸਬਜ਼ੀਆਂ ਦੇ 30 ਫੀਸਦੀ ਫੁੱਲ ਡਿੱਗ ਗਏ ਹਨ। ਸਭ ਤੋਂ ਵੱਧ ਬਾਰਸ਼ ਫਰੀਦਕੋਟ ਵਿੱਚ ਹੋਈ ਹੈ।
ਇਸ ਹਿਸਾਬ ਨਾਲ ਕਿਸਾਨਾਂ ਨੂੰ ਦੂਹਰਾ ਰਗੜਾ ਲੱਗ ਰਿਹਾ ਹੈ। ਇਸ ਲਈ ਕਿਸਾਨ ਕਣਕ ਦੀ ਫ਼ਸਲ ਦੀ ਗਿਰਦਾਵਰੀ ਕਰਕੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ।
ਉੱਧਰ ਕੰਬਾਈਨ ਮਾਲਕ ਵੀ ਕਣਕ ਦੀ ਫਸਲ ਵਿੱਛਣ ਤੇ ਮੌਸਮ ਖਰਾਬ ਦਾ ਪੂਰਾ ਫਾਇਦਾ ਚੁੱਕ ਰਹੇ ਹਨ। ਇੱਕ ਪਾਸੇ ਤਾਂ ਕਿਸਾਨਾਂ ਨੂੰ ਵਿਛੀ ਹੋਈ ਕਣਕ ਦਾ ਝਾੜ ਘੱਟ ਮਿਲੇਗਾ ਤੇ ਦੂਜੇ ਪਾਸੇ ਕੰਬਾਈਨ ਨਾਲ ਕਟਾਈ ਦੇ ਖ਼ਰਚ ਤੋਂ ਇਲਾਵਾ ਉਨ੍ਹਾਂ ਨੂੰ ਵਾਧੀ 1000 ਰੁਪਏ, ਯਾਨੀ 2500 ਰੁਪਏ ਪ੍ਰਤੀ ਏਕੜ ਦਾ ਖ਼ਰਚ ਕਰਨਾ ਪਏਗਾ।
ਮੰਗਲਵਾਰ ਨੂੰ ਸ਼ੈਡ ਡਿੱਗਣ ਨਾਲ ਇੱਕ ਮੌਤ ਜਦਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਵੀ ਬੱਦਲ ਛਾਏ ਰਹਿਣਗੇ।
ਇਸ ਨਾਲ ਆਵਾਜਾਈ 'ਤੇ ਵੀ ਅਸਰ ਪਿਆ ਤੇ ਬਿਜਲੀ ਵੀ ਪ੍ਰਭਾਵਿਤ ਰਹੀ। ਫਾਜ਼ਿਲਕਾ ਵਿੱਚ ਤਾਂ ਹਨ੍ਹੇਰੀ ਨਾਲ 2 ਜਣਿਆਂ ਦੀ ਮੌਤ ਹੋ ਚੁੱਕੀ ਹੈ।
ਫਰੀਦਕੋਟ, ਅਬੋਹਰ, ਫਾਜ਼ਿਲਕਾ, ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਹਨ੍ਹੇਰੀ ਨਾਲ ਸੈਂਕੜੇ ਦਰਖ਼ਤ ਪੁੱਟੇ ਗਏ।
ਜਲੰਧਰ: ਸੋਮਵਾਰ ਦੇਰ ਰਾਤ 50 ਤੋਂ 60 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀ ਹਨ੍ਹੇਰੀ ਤੇ ਤੂਫਾਨ ਨਾਲ ਕਈ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਏਕੜ ਰਕਬੇ ਹੇਠ ਕਣਕ ਦੀ ਪੱਕੀ ਫ਼ਸਲ ਤਬਾਹ ਹੋ ਗਈ।