ਤੁਹਾਡੇ ਹਲਕੇ 'ਤੇ ਚੋਣ ਕਮਿਸ਼ਨ ਦੀ ਬਾਜ਼ ਅੱਖ, ਚੰਡੀਗੜ੍ਹ ਬਣੇ ਫਲਾਇੰਗ ਕੰਟਰੋਲ ਰੂਮ ਦੇ ਕਰੋ ਦਰਸ਼ਨ
ਚੋਣ ਕਮਿਸ਼ਨ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ 'ਤੇ ਕੈਮਰਿਆਂ ਰਾਹੀਂ ਨਜ਼ਰ ਰੱਖੇਗਾ।
ਇੱਥੇ ਬੈਠੇ ਅਫ਼ਸਰ ਸਿੱਧਾ ਦੇਖ ਸਕਦੇ ਹਨ ਕਿ ਹਲਕੇ ਵਿੱਚ ਕੀ ਹਰਕਤ ਚੱਲ ਰਹੀ ਹੈ। ਜੇਕਰ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਦੀ ਤਸਵੀਰ ਕੈਮਰੇ ਵਿੱਚ ਪਾਈ ਜਾਂਦੀ ਹੈ ਤਾਂ ਚੰਡੀਗੜ੍ਹ ਦਫ਼ਤਰ ਤੋਂ ਸਿੱਧਾ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾਣਗੀਆਂ।
ਕੈਮਰੇ ਦੀ ਰਿਕਾਰਡਿੰਗ ਦਾ ਸਿੱਧਾ ਪ੍ਰਸਾਰਨ ਚੰਡੀਗੜ੍ਹ ਸਥਿਤ ਪੰਜਾਬ ਚੋਣ ਕਮਿਸ਼ਨ ਦੇ ਮੁੱਖ ਦਫ਼ਤਰ ਵਿੱਚ ਬਣਾਏ ਗਏ ਕਮਾਂਡਿੰਗ ਰੂਮ 'ਚ ਹੁੰਦਾ ਹੈ।
ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਇੱਕ ਉੱਡਣ ਦਸਤਾ (ਫਲਾਇੰਗ ਸਕੁਐਡ) ਤਾਇਨਾਤ ਕੀਤਾ ਗਿਆ ਹੈ ਅਤੇ ਉਸ ਗੱਡੀ ਦੇ 'ਤੇ ਕੈਮਰੇ ਫਿੱਟ ਕੀਤੇ ਗਏ ਹਨ।
ਚੋਣ ਕਮਿਸ਼ਨ ਨੇ ਇੱਕ ਕਮਾਂਡਿੰਗ ਰੂਮ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਫਲਾਇੰਗ ਸਕੁਐਡ ਟੀਮਾਂ ਦੀਆਂ ਗੱਡੀਆਂ 'ਤੇ ਲਾਏ ਕੈਮਰਿਆਂ ਦੀਆਂ ਤਸਵੀਰਾਂ ਲਾਈਵ ਨਜ਼ਰ ਆਉਂਦੀਆਂ ਹਨ।
ਕਮਾਂਡਿੰਗ ਰੂਮ ਵਿੱਚ ਬੈਠੀ ਵਿਸ਼ੇਸ਼ ਟੀਮ ਆਪਣੀ ਨਜ਼ਰ ਰੱਖਦੀ ਹੈ।
ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਫਲਾਇੰਗ ਸਕੁਐਡ ਟੀਮਾਂ ਚੋਣ ਕਮਿਸ਼ਨ ਭਾਰਤ ਵੱਲੋਂ ਹਰ ਜਗ੍ਹਾ 'ਤੇ ਤੈਨਾਤ ਕੀਤੀਆਂ ਜਾਣ ਦਾ ਹੁਕਮ ਸੀ, ਪਰ ਫਲਾਇੰਗ ਸਕੁਐਡ ਟੀਮ ਵਾਲੀ ਗੱਡੀ ਦੇ ਕੈਮਰਾ ਲਗਾਉਣਾ ਚੋਣ ਕਮਿਸ਼ਨ ਪੰਜਾਬ ਨੇ ਹੀ ਲਗਾਇਆ।