ਢਿੱਲੋਂ ਤੇ ਭੱਠਲ ਨੇ 'ਲੰਡੀ ਜੀਪ' 'ਚ ਕੀਤਾ ਚੋਣ ਪ੍ਰਚਾਰ, ਦੇਖੋ ਤਸਵੀਰਾਂ
ਏਬੀਪੀ ਸਾਂਝਾ | 16 Apr 2019 07:37 PM (IST)
1
ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਜੋ ਕੰਮ ਕੈਪਟਨ ਸਰਕਾਰ ਨੇ ਕੀਤੇ ਹਨ, ਉਨ੍ਹਾਂ ਤੋਂ ਖੁਸ਼ ਹੋ ਲੋਕ ਆਪਣੇ ਕੰਮ-ਧੰਦੇ ਛੱਡ ਕੇ ਸਾਡੇ ਰੋਡ ਸ਼ੋਅ ਵਿੱਚ ਸ਼ਾਮਲ ਹੋ ਰਹੇ ਹਨ।
2
ਉਨ੍ਹਾਂ ਕਿਹਾ ਕਿ ਮਾਨ ਦੱਸਣ ਉਨ੍ਹਾਂ ਹਲਕੇ ਵਿੱਚ ਕਿਹੜਾ ਕੰਮ ਕੀਤਾ ਹੈ ਅਤੇ ਉਹ ਸੰਗਰੂਰ ਬਰਨਾਲਾ ਵਿੱਚ ਕਿਹੜਾ ਪ੍ਰਾਜੈਕਟ ਲੈ ਕੇ ਆਏ ਹਨ।
3
ਕੇਵਲ ਢਿੱਲੋਂ ਨੇ ਸੰਗਰੂਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਜ਼ੋਰਦਾਰ ਅਲੋਚਨਾ ਕੀਤੀ।
4
ਦੋਵਾਂ ਨੇ ਸੰਗਰੂਰ ਲੋਕ ਸਭਾ ਹਲਕੇ ਦੇ ਲੋਕਾਂ ਤੋਂ ਕੈਪਟਨ ਸਰਕਾਰ ਤੇ ਰਾਹੁਲ ਗਾਂਧੀ ਦੇ ਨਾਂਅ 'ਤੇ ਵੋਟਾਂ ਦੀ ਮੰਗ ਕੀਤੀ।
5
ਸੰਗਰੂਰ: ਕਾਂਗਰਸ ਦੇ ਲੋਕ ਸਭਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਖੁੱਲ੍ਹੀ ਜੀਪ ਵਿੱਚ ਸਵਾਰ ਹੋ ਕੇ ਚੋਣ ਪ੍ਰਚਾਰ ਕੀਤਾ। ਸਾਬਕਾ ਵਿਧਾਇਕ ਨੇ ਆਪਣੀ ਜੀਪ ਨੂੰ ਕਾਫੀ ਸ਼ਿੰਗਾਰਿਆ ਹੋਇਆ ਸੀ।