ਵੇਖੋ ਭਾਰਤ ਦੀ ਅਸਲ ਤਸਵੀਰ, ਅੱਜ ਤਕ ਪੱਕੀਆਂ ਸੜਕਾਂ ਵੀ ਨਸੀਬ ਨਹੀਂ
ਬੱਚਿਆਂ ਤੋਂ ਲੈਕੇ ਬਜ਼ੁਰਗਾਂ ਤੇ ਸਥਾਨਿਕ ਲੋਕਾ ਨੂੰ ਪਾਣੀ ਵਿੱਚੋਂ ਹੋ ਕੇ ਪੈਦਲ ਆਪਣਾ ਰਸਤਾ ਤੈਅ ਕਰਨਾ ਪੈਂਦਾ ਹੈ।
ਵੇਖੋ ਹੋਰ ਤਸਵੀਰਾਂ।
ਇੱਥੇ ਨਾ ਕੋਈ ਸਿਹਤ ਸਬੰਧੀ ਸਹੂਲਤ ਹੈ ਤੇ ਨਾ ਕੋਈ ਰਸਤਾ। ਸਿਹਤ ਖ਼ਰਾਬ ਹੋਣ 'ਤੇ ਬਹੁਤ ਮੁਸ਼ਕਲ ਆਉਂਦੀ ਹੈ। ਇੱਥੋਂ ਤਕ ਕਿ ਸਰਪੰਚ ਦੀ ਵੀ ਕੋਈ ਪੇਸ਼ ਨਹੀਂ ਚੱਲਦੀ।
ਇੱਥੇ ਕੋਈ ਰਸਤਾ ਨਾ ਹੋਣ ਕਰਕੇ ਪਿੰਡਾਂ ਦੇ ਲੋਕ ਆਪਣੇ ਬੱਚਿਆਂ ਨਾਲ ਪਿੰਡੋਂ ਬਾਹਰ ਜਾਕੇ ਵੱਸ ਰਹੇ ਹਨ ਜਿਸ ਕਰਕੇ ਆਬਾਦੀ ਲਗਾਤਾਰ ਘਟ ਰਹੀ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲੀਡਰ ਵੋਟਾਂ ਮੰਗਣ ਆਉਂਦੇ ਹੀ ਹਨ ਪਰ ਪਿੱਛੋਂ ਉਨ੍ਹਾਂ ਦੀ ਕੋਈ ਸਾਰ ਤਕ ਨਹੀਂ ਲੈਂਦਾ।
ਪਿੰਡ ਵਾਸੀ ਅੱਜ ਵੀ ਪੱਕੇ ਰਸਤੇ ਦੀ ਉਡੀਕ ਵਿੱਚ ਹਨ। ਇੱਥੇ ਪਿੰਡ ਨੂੰ ਆਉਣ ਵਾਲੀ ਇੱਕੋ-ਇੱਕ ਸੜਕ ਹੈ ਜੋ ਪਾਣੀ ਨਾਲ ਭਰੀ ਰਹਿੰਦੀ ਹੈ।
ਦੋਵਾਂ ਪਿੰਡਾਂ ਦੀ ਆਬਾਦੀ ਕਰੀਬ 3800-4000 ਦੇ ਵਿਚਕਾਰ ਹੈ। 1500 ਦੇ ਕਰੀਬ ਵੋਟਰ ਹਨ। ਪਿੰਡ ਇਨ੍ਹਾਂ ਨੂੰ ਅੱਜ ਤੱਕ ਆਪਣਾ ਹੱਕ ਨਹੀਂ ਮਿਲਿਆ।
ਗੱਲ ਕਰ ਰਹੇ ਹਾਂ ਹੁਸ਼ਿਆਰਪੁਰ ਤੋਂ ਕਰੀਬ 45 ਕਿਲੋਮੀਟਰ ਨਾਲ ਲੱਗਦੇ ਪਿੰਡ ਦੇਹਰਿਆ ਤੇ ਕੂਕਾਨੇਟ ਦੀ। ਇੱਥੋਂ ਦੇ ਵਸਨੀਕ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ।
ਸਿੱਖਿਆ ਦੇ ਖੇਤਰ ਵਿੱਚ ਪੰਜਾਬ ਭਰ 'ਚੋਂ ਅੱਵਲ ਰਹਿਣ ਵਾਲੇ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਇੱਕ ਪੜ੍ਹੇ ਲਿਖੇ ਸ਼ਹਿਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਪਰ ਇਸ ਦੇ ਪਿੰਡਾਂ ਦੀ ਹਾਲਤ ਬੇਹੱਦ ਖਸਤਾ ਦੱਸੀ ਜਾ ਰਹੀ ਹੈ।
ਦੇਸ਼ ਨੂੰ ਆਜ਼ਾਦ ਹੋਇਆਂ ਅੱਜ 70 ਸਾਲ ਹੋ ਚੁੱਕੇ ਹਨ ਪਰ ਅੱਜ ਵੀ ਕਈ ਪਿੰਡ ਅਜਿਹੇ ਹਨ ਜਿੱਥੇ ਪੱਕਾ ਰਸਤਾ ਤਕ ਨਸੀਬ ਨਹੀਂ ਹੋਇਆ।