✕
  • ਹੋਮ

ਕੈਪਟਨ ਦੇ ਦਫ਼ਤਰ ਬਾਹਰ ਭਾਰਤ ਭੂਸ਼ਣ ਆਸ਼ੂ ਨਾਲ ਭਿੜਿਆ ਕਾਂਗਰਸੀ ਵਰਕਰ, ਝੜਪ ਦੌਰਾਨ ਵਰਕਰ ਦੀ ਲੱਥੀ ਪੱਗ

ਏਬੀਪੀ ਸਾਂਝਾ   |  12 Oct 2019 06:58 PM (IST)
1

ਮੌਕੇ 'ਤੇ ਮੌਜੂਦ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਹੈ। ਪੁਲਿਸ ਨੇ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪਰ ਪੀੜਤ ਵਿਅਕਤੀ ਨੇ ਉਸ ਦੀ ਗ੍ਰਿਫ਼ਤ ਵਿੱਚ ਨਾ ਹੋਣ ਦੀ ਗੱਲ ਕਹੀ ਹੈ।

2

ਮੌਕੇ 'ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਕਾਂਗਰਸੀ ਵਰਕਰ ਨੇ ਆਸ਼ੂ ਨੇ ਗਹਿਮਾ-ਗਹਿਮੀ ਬਾਅਦ ਉਨ੍ਹਾਂ ਦੇ ਗਲ਼ ਨੂੰ ਹੱਥ ਪਾਇਆ, ਜਿਸ ਦੇ ਬਾਅਦ ਸੁਰੱਖਿਆ ਕਰਮੀਆਂ ਨਾਲ ਉਸ ਦਾ ਵਿਵਾਦ ਹੋ ਗਿਆ।

3

ਇਸ ਘਟਨਾ ਨੂੰ ਲੈ ਕੇ ਇੱਕ ਵੀਡੀਓ ਵੀ ਸਾਹਮਣੇ ਆ ਰਹੀ ਹੈ। ਇਸ ਵੀਡੀਓ ਵਿੱਚ ਵਿਵਾਦ ਦੇ ਬਾਅਦ ਕਾਂਗਰਸੀ ਵਰਕਰ ਲੋਕਾਂ ਨਾਲ ਕਾਂਗਰਸ ਕਾਂਗਰਸ ਦਫ਼ਤਰ ਬਾਹਰ ਪ੍ਰਦਰਸ਼ਨ ਕਰਦਾ ਦਿੱਸ ਰਿਹਾ ਹੈ ਤੇ ਪੁਲਿਸ ਉਸ ਨੂੰ ਉਠਾ ਕੇ ਆਪਣੀ ਗੱਡੀ ਵਿੱਚ ਲਿਜਾ ਰਹੀ ਹੈ।

4

ਲੁਧਿਆਣਾ: ਦਾਖਾ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸਨਦੀਪ ਸਿੰਘ ਸੰਧੂ ਦੇ ਦਫ਼ਤਰ ਦੇ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪਾਰਟੀ ਦਫ਼ਤਰ ਵਿੱਚ ਪਿੰਡ ਬੱਦੋਵਾਲ ਤੋਂ ਪਹੁੰਚੇ ਇੱਕ ਵਰਕਰ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਵਿਵਾਦ ਹੋ ਗਿਆ।

  • ਹੋਮ
  • ਪੰਜਾਬ
  • ਕੈਪਟਨ ਦੇ ਦਫ਼ਤਰ ਬਾਹਰ ਭਾਰਤ ਭੂਸ਼ਣ ਆਸ਼ੂ ਨਾਲ ਭਿੜਿਆ ਕਾਂਗਰਸੀ ਵਰਕਰ, ਝੜਪ ਦੌਰਾਨ ਵਰਕਰ ਦੀ ਲੱਥੀ ਪੱਗ
About us | Advertisement| Privacy policy
© Copyright@2025.ABP Network Private Limited. All rights reserved.