ਡੇਰਾ ਜਾਂ ਅਯਾਸ਼ੀ ਦਾ ਅੱਡਾ: ਬਰਾਮਦ ਹੋਏ ਹਜ਼ਾਰਾਂ ਡਿਜ਼ਾਈਨਰ ਕੱਪੜੇ, 1500 ਜੁੱਤੇ ਤੇ 5 ਸਟਾਰ ਬੈੱਡ
ਇਸ ਤੋਂ ਇਲਾਵਾ ਤਲਾਸ਼ੀ ਮੁਹਿੰਮ ਦੇ ਪਹਿਲੇ ਹੀ ਦਿਨ ਪੁਲਿਸ ਨੇ 5 ਨਾਬਾਲਗਾਂ ਨੂੰ ਗੁਫਾ 'ਚੋਂ ਛੁਡਵਾਇਆ ਸੀ। ਪ੍ਰਸ਼ਾਸਨ ਨੇ ਬਾਅਦ ਵਿੱਚ ਦੱਸਿਆ ਸੀ ਕਿ ਇਹ ਬੱਚੇ ਸਥਾਨਕ ਸ਼ਹਿਰ ਵਾਸੀ ਹੀ ਹਨ।
Download ABP Live App and Watch All Latest Videos
View In Appਅੰਦਾਜ਼ਾ ਹੈ ਕਿ ਇਸ ਸਮਾਨ ਦੀ ਕੀਮਤ ਤਕਰੀਬਨ 50 ਕਰੋੜ ਹੈ।
ਗੁਫਾ ਵਿੱਚ ਕਿਸੇ 5 ਤਾਰਾ ਹੋਟਲ ਨਾਲੋਂ ਵੀ ਮਹਿੰਗਾ ਬੈੱਡ ਲੱਗਿਆ ਹੋਇਆ ਹੈ। ਇੱਥੇ ਐਸ਼ ਆਰਾਮ ਦਾ ਸਾਰਾ ਸਮਾਨ ਮੌਜੂਦ ਹੈ।
ਡੇਰੇ ਵਿੱਚੋਂ ਨਕਦੀ, ਕੰਪਿਊਟਰ, ਹਾਰਡ ਡਿਸਕ ਤੋਂ ਇਲਾਵਾ ਬਿਨਾਂ ਮਾਅਰਕੇ ਵਾਲੀਆਂ ਦਵਾਈਆਂ ਵੀ ਮਿਲੀਆਂ ਹਨ।
ਇਹ ਉਹੀ ਪੈਸਾ ਹੈ ਜੋ ਰਾਮ ਰਹੀਮ ਦੇ ਪ੍ਰੇਮੀ ਉਸ ਨੂੰ ਸਮਾਜ ਸੁਧਾਰਨ ਲਈ ਦਿੰਦੇ ਸਨ। ਵੈਸੇ ਸਮੇਂ-ਸਮੇਂ 'ਤੇ ਹਰਿਆਣਾ ਸਰਕਾਰ ਨੇ ਵੀ ਬਲਾਤਕਾਰੀ ਬਾਬੇ ਨੂੰ ਵਿੱਤੀ ਤੋਹਫੇ ਦਿੱਤੇ ਹਨ।
ਕੱਪੜਿਆਂ ਤੋਂ ਇਲਾਵਾ 1500 ਜੋੜੀ ਜੁੱਤੇ ਵੀ ਮਿਲੇ ਹਨ। ਜੇਕਰ ਕੋਈ ਹਰ ਰੋਜ਼ ਜੁੱਤੇ ਪਾਵੇ ਤਾਂ ਤਕਰੀਬਨ 4 ਸਾਲ ਬਾਅਦ ਦੂਜੀ ਵਾਰ ਪਾਉਣ ਦਾ ਮੌਕਾ ਮਿਲੇਗਾ।
ਅਜਿਹੇ ਇੱਕ-ਇੱਕ ਕੱਪੜੇ ਦੀ ਕੀਮਤ ਲੱਖਾਂ ਵਿੱਚ ਹੁੰਦੀ ਹੈ। ਜੇਕਰ ਕੋਈ ਰੋਜ਼ ਵਾਰੀ ਸਿਰ ਇਹ ਕੱਪੜੇ ਪਾਵੇ ਤਾਂ 8 ਸਾਲ ਬਾਅਦ ਸਭ ਤੋਂ ਪਹਿਲੇ ਪਹਿਨੇ ਕੱਪੜੇ ਦੀ ਵਾਰੀ ਆਵੇਗੀ।
ਅਲਮਾਰੀਆਂ ਵਿੱਚੋਂ 3000 ਜੋੜੀ ਡਿਜ਼ਾਈਨਰ ਕੱਪੜੇ ਮਿਲੇ ਹਨ। ਰਾਮ ਰਹੀਮ ਦਾ ਇੱਕ ਵਾਰਡਰੋਬ ਵੀ ਹੈ। ਪਹਿਲੀ ਨਜ਼ਰੇ ਵੇਖਦਿਆਂ ਹੀ ਇਹ ਕਿਸੇ ਸ਼ੋਅ ਰੂਮ ਤੋਂ ਵੀ ਕਿਤੇ ਬਿਹਤਰ ਤੇ ਮਹਿੰਗਾ ਲਗਦਾ ਹੈ।
ਪੁਲਿਸ ਨੂੰ ਭਗਵਾਨ ਦੀ ਪ੍ਰਾਪਤੀ ਲਈ ਬਣਾਈ ਗੁਫਾ ਵਿੱਚੋਂ ਅਯਾਸ਼ੀ ਦਾ ਹਰ ਸਮਾਨ ਮਿਲਿਆ ਹੈ।
ਬਲਾਤਕਾਰੀ ਰਾਮ ਰਹੀਮ ਦੇ ਡੇਰੇ ਦੀ ਤਲਾਸ਼ੀ ਮੁਹਿੰਮ ਪੂਰੀ ਹੋ ਗਈ ਹੈ। ਇਸ ਬਾਰੇ ਅਦਾਲਤ ਵੱਲੋਂ ਸੇਵਾਮੁਕਤ ਜੱਜ ਏ.ਕੇ.ਐਸ. ਪਵਾਰ ਦੀ ਅਗਵਾਈ ਵਿੱਚ ਬਣਾਏ ਕਮਿਸ਼ਨ ਨੇ ਆਪਣਾ ਕੰਮ ਖਤਮ ਕਰ ਕੇ ਇੱਕ ਰਿਪੋਰਟ ਤਿਆਰ ਕਰਨੀ ਹੈ। ਇਸ ਤਲਾਸ਼ੀ ਵਿੱਚ ਬਲਾਤਕਾਰੀ ਬਾਬੇ ਦੀਆਂ ਰੰਗਰਲੀਆਂ ਬਾਰੇ ਕਈ ਖੁਲਾਸੇ ਹੋਏ। ਜ਼ਬਤ ਹੋਏ ਸਮਾਨ ਤੋਂ ਇਹ ਪਤਾ ਲਗਦਾ ਸੀ ਕਿ ਬਾਬਾ ਸ਼ਾਹੀ ਜ਼ਿੰਦਗੀ ਜਿਉਂਦਾ ਰਿਹਾ ਹੈ।
- - - - - - - - - Advertisement - - - - - - - - -