✕
  • ਹੋਮ

ਬਰਗਾੜੀ ਮੋਰਚੇ ਵਾਲਿਆਂ ਨੇ ਘੇਰਿਆ ਬਾਦਲਾਂ ਦਾ 'ਮਹਿਲ'

ਏਬੀਪੀ ਸਾਂਝਾ   |  08 May 2019 06:44 PM (IST)
1

2

3

4

5

ਮਾਰਚ ਵਿੱਚ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ 1984 ਵਿੱਚ ਸਿੱਖ ਕੌਮ ਉੱਪਰ ਹੋਏ ਤਸ਼ੱਦਦ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਲਈ ਸਿੱਖ ਕੌਮ ਨੇ ਅਕਾਲੀ ਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਸੂਬੇ ਤੇ ਕੇਂਦਰ ਵਿਚ ਪਾਵਰ ਵਿਚ ਲਿਆਂਦਾਂ ਸੀ, ਪਰ ਬਾਦਲ ਦੋਸ਼ੀਆਂ ਨਾਲ ਜਾ ਬੈਠੇ ਤੇ ਉਨ੍ਹਾਂ ਆਪਣਾ ਮੂੰਹ ਬੰਦ ਕਰ ਲਿਆ। ਇਸੇ ਲਈ ਹੁਣ ਕੌਮ ਬਾਦਲ ਨੂੰ ਨਕਾਰ ਕੇ ਪਾਵਰ ਵਿੱਚੋਂ ਕੱਢਣ ਲਈ ਤਿਆਰ ਹੈ।

6

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਬਾਦਲ ਪਰਿਵਾਰ ਤੇ ਅਕਾਲੀ ਦਲ ਨੇ ਆਪਣੇ ਹਿੱਤਾਂ ਲਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ।

7

ਇਹ ਰੋਸ ਮਾਰਚ ਅੱਜ ਹੀ ਫ਼ਰੀਦਕੋਟ ਦੇ ਬਰਗਾੜੀ ਦੇ ਗੁਰਦੁਆਰਾ ਸਾਹਿਬ ਤੋਂ ਪਿੰਡ ਬਾਦਲ ਲਈ ਚੱਲਿਆ ਸੀ। ਇਸ ਮਾਰਚ ਨੂੰ ਬਾਦਲ ਹਰਾਓ, ਪੰਜਾਬ ਬਚਾਓ ਨਾਂ ਤਹਿਤ ਕੱਢਿਆ ਗਿਆ।

8

ਇੱਥੇ ਉਨ੍ਹਾਂ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਅੱਗੇ ਰੋਸ ਧਰਨਾ ਵੀ ਦਿੱਤਾ।

9

ਸਿੱਖ ਜਥੇਬੰਦੀਆਂ ਦੀ ਅਗਵਾਈ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਕਰ ਰਹੇ ਹਨ।

10

ਬਾਦਲ ਦੀ ਕੋਠੀ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਪਿੰਡ ਵਿੱਚ 'ਬਾਦਲ ਹਰਾਓ, ਪੰਜਾਬ ਬਚਾਓ' ਦੇ ਹੋਕੇ ਵੀ ਦਿੱਤੇ।

11

ਬਰਗਾੜੀ ਮੋਰਚੇ ਦੇ ਲੀਡਰਾਂ ਤੇ ਸਿੱਖ ਜਥੇਬੰਦੀਆਂ ਵੱਲੋਂ ਬਰਗਾੜੀ ਤੋਂ ਤੋਰਿਆ ਰੋਸ ਮਾਰਚ ਪਿੰਡ ਬਾਦਲ ਵਿੱਚ ਅੱਪੜ ਗਿਆ।

  • ਹੋਮ
  • ਪੰਜਾਬ
  • ਬਰਗਾੜੀ ਮੋਰਚੇ ਵਾਲਿਆਂ ਨੇ ਘੇਰਿਆ ਬਾਦਲਾਂ ਦਾ 'ਮਹਿਲ'
About us | Advertisement| Privacy policy
© Copyright@2025.ABP Network Private Limited. All rights reserved.