ਸ੍ਰੀ ਹਰਿਮੰਦਰ ਸਾਹਿਬ 'ਚ ਦੁਖ ਭੰਜਨੀ ਬੇਰੀ ਨੂੰ ਫਲ ਪਿਆ
Download ABP Live App and Watch All Latest Videos
View In Appਪੁਰਾਤਨ ਬੇਰੀਆਂ ਵਿੱਚੋਂ ਦੁਖ ਭੰਜਨੀ ਬੇਰੀ ਅਤੇ ਬੇਰ ਬਾਬਾ ਬੁੱਢਾ ਸਾਹਿਬ ਲਗਪਗ ਪੰਜ ਸਦੀ ਪੁਰਾਣੇ ਦਰੱਖ਼ਤ ਹਨ ਜਦੋਂਕਿ ਲਾਚੀ ਬੇਰ ਇਨ੍ਹਾਂ ਤੋਂ ਘੱਟ ਪੁਰਾਣਾ ਹੈ। ਦੁਖ ਭੰਜਨੀ ਬੇਰੀ ਦੀ ਹੁਣ ਨਵੀਂ ਪਿਉਂਦ ਲਾਈ ਗਈ ਹੈ ਜਦੋਂਕਿ ਬੇਰ ਬਾਬਾ ਬੁੱਢਾ ਸਾਹਿਬ ਉਸ ਵੇਲੇ ਦੀ ਹੀ ਪੁਰਾਤਨ ਬੇਰੀ ਹੈ, ਜਿਸ ਦੀ ਸਾਂਭ-ਸੰਭਾਲ ਲਈ ਇਸ ਦੇ ਹੇਠਾਂ ਲੋਹੇ ਦੇ ਐਂਗਲ ਦਾ ਸਟੈਂਡ ਬਣਾ ਕੇ ਇਸ ਨੂੰ ਆਸਰਾ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੁਰਾਤਨ ਬੇਰੀਆਂ ਦੀ ਸਾਂਭ ਸੰਭਾਲ ਦਾ ਕੰਮ ਪਹਿਲਾਂ ਵਾਂਗ ਜਾਰੀ ਰਹੇਗਾ। ਖੇਤੀ ਯੂਨੀਵਰਸਿਟੀ ਦੇ ਮਾਹਿਰ ਰਹੇ ਨਰਿੰਦਰਪਾਲ ਸਿੰਘ ਨੇ ਕਿਹਾ ਕਿ ਪੁਰਾਤਨ ਬੇਰੀਆਂ ਨੂੰ ਫ਼ਲ ਲਗਣਾ ਸਾਬਤ ਕਰਦਾ ਹੈ ਕਿ ਇਹ ਦਰੱਖ਼ਤ ਹੁਣ ਸਿਹਤਯਾਬ ਹਨ ਤੇ ਇਨ੍ਹਾਂ ਨੂੰ ਇਸੇ ਤਰ੍ਹਾਂ ਕਾਇਮ ਰੱਖਣ ਲਈ ਮਾਹਿਰਾਂ ਦੀ ਨਿਗਰਾਨੀ ਦਾ ਕੰਮ ਜਾਰੀ ਰਹੇਗਾ।
ਲਾਖ ਦੇ ਕੀੜੇ ਵਾਲੀਆਂ ਟਾਹਣੀਆਂ ਕੱਟਣ ਦੇ ਨਾਲ ਸਾਂਭ-ਸੰਭਾਲ ਲਈ ਹੋਰ ਲੋੜੀਂਦੇ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਸਦਕਾ ਬੇਰੀਆਂ ਨੂੰ ਮੁੜ ਬੇਰ ਲੱਗਣੇ ਸ਼ੁਰੂ ਹੋ ਗਏ ਹਨ। ਪਿਛਲੇ ਸਾਲ ਵੀ ਇਨ੍ਹਾਂ ਬੇਰੀਆਂ ਨੂੰ ਫ਼ਲ ਪਿਆ ਸੀ ਅਤੇ ਐਤਕੀਂ ਪਹਿਲਾਂ ਵਾਂਗ ਭਰਵਾਂ ਫ਼ਲ ਪਿਆ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਨੇ ਦੱਸਿਆ ਕਿ ਦੁਖ ਭੰਜਨੀ ਬੇਰੀ, ਬੇਰ ਬਾਬਾ ਬੁੱਢਾ ਸਾਹਿਬ ਅਤੇ ਲਾਚੀ ਬੇਰ ਤਿੰਨਾਂ ਬੇਰੀਆਂ ਨੂੰ ਚੰਗਾ ਫ਼ਲ ਪਿਆ ਹੈ। ਇਸ ਫ਼ਲ ਨੂੰ ਬੇਰੀਆਂ ਤੋਂ ਤੋੜਨ ਦੀ ਮਨਾਹੀ ਹੈ, ਪਰ ਜੋ ਬੇਰ ਹੇਠਾਂ ਡਿੱਗ ਪੈਂਦੇ ਹਨ, ਉਸ ਨੂੰ ਸ਼ਰਧਾਲੂ ਪ੍ਰਸਾਦਿ ਵਜੋਂ ਸਵੀਕਾਰ ਕਰਦੇ ਹਨ।
ਲਗਪਗ ਡੇਢ ਦਹਾਕਾ ਪਹਿਲਾਂ ਇਨ੍ਹਾਂ ਪੁਰਾਤਨ ਬੇਰੀਆਂ ਨੂੰ ਲਾਖ ਦਾ ਕੀੜਾ ਲੱਗਣ ਕਰ ਕੇ ਇਹ ਸੁੱਕਣ ਲੱਗੀਆਂ ਸਨ। ਇਨ੍ਹਾਂ ਨੂੰ ਫ਼ਲ ਲੱਗਣਾ ਵੀ ਬੰਦ ਹੋ ਗਿਆ ਸੀ। ਖੇਤੀ ’ਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਉਸ ਵੇਲੇ ਤੋਂ ਹੀ ਹਰ ਸਾਲ ਬੇਰੀਆਂ ਦੀ ਸੰਭਾਲ ਲਈ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਸੀ।
ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਥਾਪਤ ਪੁਰਾਤਨ ਤੇ ਇਤਿਹਾਸਕ ਬੇਰੀਆਂ ਦੁਖ ਭੰਜਨੀ ਬੇਰੀ, ਬੇਰ ਬਾਬਾ ਬੁੱਢਾ ਸਾਹਿਬ ਅਤੇ ਲਾਚੀ ਬੇਰ ਦੀ ਮਾਹਿਰਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਸਾਂਭ ਸੰਭਾਲ ਦੇ ਸਿੱਟੇ ਵਜੋਂ ਇਸ ਸਾਲ ਇਨ੍ਹਾਂ ਬੇਰੀਆਂ ਨੂੰ ਭਰਵਾਂ ਫ਼ਲ ਲੱਗਾ ਹੈ।
- - - - - - - - - Advertisement - - - - - - - - -