ਮੰਡੀਆਂ 'ਚ ਰੁਲ਼ ਰਹੇ ਕਿਸਾਨ, ਘੱਟ ਝਾੜ ਕਾਰਨ ਦੋਹਰੀ ਮਾਰ, ਵੱਖਰੇ ਬੋਨਸ ਦੀ ਮੰਗ
ਦੂਜੇ ਪਾਸੇ ਅਧਿਕਾਰੀਆਂ ਨੇ ਕਿਹਾ ਪਿਛਲੇ ਸਾਲ ਮੀਂਹ ਦੇ ਜ਼ਿਆਦਾ ਪੈਣ ਦੇ ਕਾਰਨ ਇਨ੍ਹਾਂ ਦੀ ਫ਼ਸਲ ਦਾ ਝਾੜ ਘੱਟ ਹੋਇਆ ਹੈ ਪਰ ਸਾਡੇ ਖੇਤੀਬਾੜੀ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ਤੇ ਜਾ ਕੇ ਪਿੰਡਾਂ ਵਿੱਚ ਜਾਗਰੂਕ ਕੈਂਪ ਲਾਏ ਜਾਂਦੇ ਹਨ। ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲਾਂ ਦੀ ਸਪਰੇਅ ਬਾਰੇ ਦੱਸਿਆ ਜਾਂਦਾ ਹੈ।
Download ABP Live App and Watch All Latest Videos
View In Appਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਝੋਨੇ ਦੀ ਫ਼ਸਲ ਦੀ ਬਿਜਾਈ ਦੇ ਸਮੇਂ ਜਦ ਸ਼ੁਰੂ ਹੋਇਆ ਸੀ ਤਾਂ ਕੁਝ ਜ਼ਿਆਦਾ ਗਰਮੀ ਪੈਣ ਦੇ ਕਾਰਨ ਪਿਛਲੇ ਸਾਲ ਨਾਲੋਂ ਇਸ ਸਾਲ ਫ਼ਸਲ ਦਾ ਝਾੜ ਘੱਟ ਹੋਇਆ ਹੈ।
ਇਸ ਸਾਲ ਝੋਨੇ ਦੀ ਫ਼ਸਲ ਉੱਤੇ ਘੱਟ ਝਾੜ ਹੋਣ ਦੇ ਚੱਲਦਿਆਂ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਦੇ ਲਈ ਵੀ ਕੋਈ ਵੱਖਰਾ ਬੋਨਸ ਜਾਰੀ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕੁਝ ਰਾਹਤ ਮਿਲੇ ਕਿਉਂਕਿ ਕੁਦਰਤੀ ਮਾਰ ਦੇ ਕਾਰਨ ਇਸ ਵਾਰ ਕਿਸਾਨਾਂ ਦੀ ਇਹ ਫ਼ਸਲ ਕਿਸਾਨਾਂ ਨੂੰ ਲੈ ਡੁੱਬੀ ਹੈ।
ਬਠਿੰਡਾ: ਬਠਿੰਡਾ ਦੀ ਮੰਡੀ ਵਿੱਚ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ। ਇਸ ਸਾਲ ਝੋਨੇ ਦੀ ਫ਼ਸਲ ਨੂੰ ਘੱਟ ਝਾੜ ਹੋਣ ਦੇ ਚੱਲਦੇ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਨ੍ਹਾਂ ਨੂੰ ਮੰਡੀਆਂ ਵਿੱਚ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।
- - - - - - - - - Advertisement - - - - - - - - -