ਕਿਸਾਨਾਂ ਨੇ ਨੈਸ਼ਨਲ ਹਾਈਏ ਕੀਤਾ ਜਾਮ, 450 ਕਰੋੜ ਬਕਾਇਆ ਦੇਣ ਦੀ ਮੰਗ
ਮੋਦੀ ਸਰਕਾਰ ਵੀ ਕਿਸਾਨਾਂ ਦੇ ਮਸਲਿਆਂ ’ਤੇ ਫੇਲ੍ਹ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੰਗਾਂ ਨਾ ਮੰਨ ਕੇ ਖੁਦ ਕਿਸਾਨਾਂ ਨੂੰ ਧਰਨਾ ਲਾਉਣ ਲਈ ਮਜਬੂਰ ਕਰ ਰਹੀ ਹੈ
Download ABP Live App and Watch All Latest Videos
View In Appਮਨਜੀਤ ਸਿੰਘ ਰਾਏ, ਪ੍ਰਧਾਨ ਦੋਆਬਾ ਕਿਸਾਨ ਸਭਾ ਨੇ ਕਿਹਾ ਕਿ ਕੋਈ ਸਰਕਾਰ ਕਿਸਾਨਾਂ ਵਾਸਤੇ ਠੀਕ ਨਹੀਂ। ਨਾ ਕਾਂਗਰਸ ਸਰਕਾਰ ਕੁਛ ਕਰ ਰਹੀ ਹੈ ਤੇ ਨਾ ਹੀ ਪਿਛਲੀ ਅਕਾਲੀ ਬੀਜੇਪੀ ਸਰਕਾਰ ਨੇ ਕੁਝ ਕੀਤਾ।
ਥੋੜੀ ਦੇਰ ਵਿੱਚ ਕਿਸਾਨ ਰੇਲਵੇ ਟਰੈਕ ਵੀ ਜਾਮ ਕਰ ਸਕਦੇ ਹਨ। ਕਿਸਾਨ ਬਕਾਇਆ ਰਕਮ ਜਾਰੀ ਕਰਨ ਦੀ ਮੰਗ ਕਰ ਰਹੇ ਹਨ।
ਜੰਲਧਰ-ਪਠਾਨਕੋਟ ਹਾਈਵੇ 'ਤੇ ਧਰਨਾ ਲਾਇਆ ਗਿਆ। ਇਸ ਦੌਰਾਨ ਕਿਸਾਨਾਂ ਨੇ ਹਾਈਵੇ ਦੇ ਦੋਵੇਂ ਪਾਸਿਓਂ ਟ੍ਰੈਫਿਕ ਰੋਕ ਕੇ ਰੱਖਿਆ।
ਗੰਨਾ ਕਿਸਾਨ ਸਰਕਾਰ ਵੱਲ ਬਕਾਇਆ ਰਕਮ ਲੈਣ ਲਈ ਸਰਕਾਰ ਦਾ ਵਿਰੋਧ ਕਰ ਰਹੇ ਹਨ।
ਕਰੀਬ 450 ਕਰੋੜ ਦਾ ਬਕਾਇਆ ਲੈਣ ਲਈ ਗੰਨਾ ਕਿਸਾਨਾਂ ਨੇ ਮੋਰਚਾ ਖੋਲ੍ਹ ਲਿਆ ਹੈ। ਕਿਸਾਨਾਂ ਨੇ ਦਸੂਹਾ 'ਚ ਨੈਸ਼ਨਲ ਹਾਈਵੇ ਜਾਮ ਕੀਤਾ। ਕਿਸਾਨਾਂ ਦਾ 450 ਕਰੋੜ ਰੁਪਏ ਮਿੱਲਾਂ ਵੱਲ ਬਕਾਇਆ ਹੈ
- - - - - - - - - Advertisement - - - - - - - - -