✕
  • ਹੋਮ

ਕਿਸਾਨਾਂ ਨੇ ਤੀਜੇ ਦਿਨ ਵੀ ਰੋਕੀਆਂ ਰੇਲਾਂ

ਏਬੀਪੀ ਸਾਂਝਾ   |  06 Mar 2019 10:46 AM (IST)
1

ਕਿਸਾਨਾਂ ਨੇ ਬੀਤੇ ਕੱਲ੍ਹ ਪ੍ਰਸ਼ਾਸ਼ਨ ਨਾਲ ਬੈਠਕ ਕੀਤੀ ਸੀ, ਪਰ ਉਹ ਬੇਸਿੱਟਾ ਰਹੀ।

2

ਕਿਸਾਨਾਂ ਦੇ ਇਸ ਪ੍ਰਦਰਸ਼ਨ ਕਰਕੇ ਸਰਕਾਰ ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ, ਕਿਉਂਕਿ ਰੇਲ ਸੇਵਾਵਾਂ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਰਹੀਆਂ ਹਨ।

3

ਕਿਸਾਨਾਂ ਦਾ ਰੇਲ ਰੋਕੂ ਅੰਦੋਲਨ ਤੀਜੇ ਦਿਨ ਵੀ ਜਾਰੀ ਹੈ।

4

ਅੱਜ ਕਿਸਾਨਾਂ ਦੇ ਪ੍ਰਦਰਸ਼ਨ 'ਤੇ ਹਾਈਕੋਰਟ ਦਾ ਫੈਸਲਾ ਆਵੇਗਾ।

5

ਪੰਜਾਬ ਸਰਕਾਰ ਦੇ ਵਕੀਲ ਤੇ ਪਟੀਸ਼ਨਕਰਤਾ ਮੋਹਿਤ ਕਪੂਰ ਦਾ ਕਹਿਣਾ ਕਿ ਧਰਨਾ ਪ੍ਰਦਰਸ਼ਨ ਲਈ ਬਕਾਇਦਾ ਥਾਵਾਂ ਨਿਸ਼ਚਿਤ ਕੀਤੀਆਂ ਹੋਈਆਂ ਹਨ ਕਿ ਕਿਸਾਨ ਉਨ੍ਹਾਂ ਥਾਵਾਂ ’ਤੇ ਆਪਣਾ ਰੋਸ ਪ੍ਰਦਰਸ਼ਨ ਕਰ ਸਕਦੇ ਹਨ। ਜੇ ਯੂਨੀਅਨ ਦੇ ਲੀਡਰ ਆਪਣੀ ਧਰਨਾ ਦੇਣ ਦੀ ਥਾਂ ਬਦਲਣ ਲਈ ਤਿਆਰ ਹਨ ਤਾਂ ਉਨ੍ਹਾਂ ਨੂੰ ਉਸ ਥਾਂ ’ਤੇ ਪਹੁੰਚਾਉਣ ਲਈ ਸਰਕਾਰ ਵੱਲੋਂ ਬੱਸਾਂ ਤੇ ਟਰਾਂਸਪੋਰਟ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ।

6

ਬੀਤੇ ਕੱਲ੍ਹ ਜੰਡਿਆਲਾ ਗੁਰੂ ਨੇੜੇ ਰੇਲਵੇ ਲਾਈਨਾਂ ’ਤੇ ਕਿਸਾਨਾਂ ਵੱਲੋਂ ਜਾਰੀ ਧਰਨੇ ਦਾ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚ ਗਿਆ ਸੀ। ਇਸ ਮਾਮਲੇ ਵਕੀਲ ਮੋਹਿਤ ਕਪੂਰ ਨੇ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੋਈ ਹੈ।

7

ਜ਼ਿਕਰਯੋਗ ਹੈ ਕਿ ਕਿਸਾਨ ਪੂਰਨ ਕਰਜ਼ ਮੁਆਫੀ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਲਈ ਧਰਨੇ 'ਤੇ ਬੈਠੇ ਹਨ।

  • ਹੋਮ
  • ਪੰਜਾਬ
  • ਕਿਸਾਨਾਂ ਨੇ ਤੀਜੇ ਦਿਨ ਵੀ ਰੋਕੀਆਂ ਰੇਲਾਂ
About us | Advertisement| Privacy policy
© Copyright@2025.ABP Network Private Limited. All rights reserved.