ਮੰਤਰੀ ਤੇ ਐਮਪੀ ਦੀ ਹਾਜ਼ਰੀ 'ਚ ਹਥਿਆਰਾਂ ਦਾ ਖੜਕਾ-ਦੜਕਾ, ਅਫਸਰ ਵੀ ਡਿਊਟੀ ਭੁੱਲੇ
ਹੁਣ ਸਵਾਲ ਇਹ ਵੀ ਹੈ ਕਿ ਬਿਨ੍ਹਾਂ ਮਨਜ਼ੂਰੀ ਇਹ ਪ੍ਰੋਗਰਾਮ ਕਿਸ ਤਰ੍ਹਾਂ ਕਰਵਾਇਆ ਜਾ ਰਿਹਾ ਸੀ। ਪੁਲਿਸ ਪ੍ਰਸ਼ਾਸਨ ’ਤੇ ਵੀ ਕਈ ਸਵਾਲ ਉੱਠ ਰਹੇ ਹਨ।
Download ABP Live App and Watch All Latest Videos
View In Appਇਸ ਦੌਰਾਨ ਜਦੋਂ ਡਿਊਟੀ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਪ੍ਰੋਗਰਾਮ ਬਾਰੇ ਕੁਝ ਨਹੀਂ ਪਤਾ।
ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਇਹ ਨੌਜਵਾਨ ਕਿਸ ਦੇ ਕਹਿਣ ’ਤੇ ਇੱਥੇ ਆਏ ਸਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਇੱਥੇ ਗੋਲ਼ੀ ਚੱਲਦੀ ਹੈ ਜਾਂ ਮਾਹੌਲ ਖਰਾਬ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ।
ਇਸ ਸਬੰਧੀ ਜਦੋਂ ਮੈਂਬਰ ਪਾਰਲੀਮੈਂਟ ਰਨਵੀਤ ਸਿੰਘ ਬਿੱਟੂ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਸਾਫ ਸ਼ਬਦਾਂ ਵਿੱਚ ਕਿਹਾ ਕਿ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ।
ਇਸ ਸਭ ਦੇ ਹੁੰਦਿਆਂ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਕਿ ਇਹ ਨੌਜਵਾਨ ਕੌਣ ਤੇ ਕਿੱਥੋਂ ਆਏ ਸਨ। ਵੱਡਾ ਸਵਾਲ ਇਹ ਹੈ ਕਿ ਪ੍ਰਸ਼ਾਸਨ ਵੀ ਇਨ੍ਹਾਂ ਤੋਂ ਬੇਖ਼ਬਰ ਹੈ।
ਕੁਝ ਲੋਕ ਤਾਂ ਗਰਾਊਂਡ ਦੇ ਚਾਰੇ ਪਾਸੇ ਦਰਸ਼ਕਾਂ ਸਾਹਮਣੇ ਸ਼ਰ੍ਹੇਆਮ ਹਥਿਆਰ ਵਿਖਾ ਰਹੇ ਸਨ।
ਹੈਰਾਨੀ ਵਾਲੀ ਗੱਲ ਹੈ ਕਿ ਇੰਨੇ ਲੀਡਰਾਂ ਦੇ ਹੁੰਦਿਆਂ ਇਸ ਮੇਲੇ ਵਿੱਚ ਸ਼ਰ੍ਹੇਆਮ ਨੌਜਵਾਨਾਂ ਨੇ ਹਥਿਆਰਾਂ ਦੀ ਨੁਮਾਇਸ਼ ਲਾਈ। ਨੌਜਵਾਨ ਵੱਡੀ ਤਾਦਾਤ ’ਚ ਹਥਿਆਰ ਲੈ ਕੇ ਘੁੰਮਦੇ ਵਿਖਾਈ ਦਿੱਤੇ।
ਲੁਧਿਆਣਾ: ਪਿੰਡ ਸਾਹਨੇਵਾਲ ਵਿੱਚ ਕਬੱਡੀ ਖੇਡ ਮੇਲਾ ਕਰਵਾਇਆ ਗਿਆ ਜਿਸ ਦਾ ਅਗਵਾਈ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟ ਤੇ ਹਲਕਾ ਸਾਹਨੇਵਾਲ ਤੋਂ ਕਾਂਗਰਸ ਪ੍ਰਧਾਨ ਸਤਵਿੰਦਰ ਬਿੱਟੀ ਵੱਲੋਂ ਕੀਤੀ ਗਈ।
- - - - - - - - - Advertisement - - - - - - - - -