ਫ਼ਤਹਿਵੀਰ ਦੀ ਅੰਤਿਮ ਅਰਦਾਸ, ਸਮਾਜ ਸੇਵੀਆਂ ਫ਼ਤਹਿ ਦੇ ਨਾਂ 'ਤੇ ਵੰਡੇ ਬੂਟੇ
ਯਾਦ ਰਹੇ ਪਿੰਡ ਭਗਵਾਨਪੁਰਾ ਦਾ ਦੋ ਸਾਲਾ ਫ਼ਤਿਹਵੀਰ ਸਿੰਘ ਖੇਡਦਾ ਹੋਇਆ 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਿਆ ਸੀ ਜਿਸ ਕਰਕੇ ਉਸ ਦੀ ਮੌਤ ਹੋ ਗਈ ਸੀ। ਉਸ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਣ ਲਈ ਲਗਾਤਾਰ 5 ਦਿਨ ਬਚਾਅ ਕਾਰਜ ਚੱਲੇ ਪਰ ਛੇਵੇਂ ਦਿਨ ਬੋਰਵੈੱਲ ਵਿੱਚੋਂ ਫ਼ਤਹਿਵੀਰ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਸਰਕਾਰ ਤੇ ਪ੍ਰਸ਼ਾਸਨ 'ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਸਨ।
ਇਸ ਮੌਕੇ ਬੂਟੇ ਵੰਡਣ ਆਏ ਲਾਲੀ ਧਨੌਲਾ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਫ਼ਤਹਿਵੀਰ ਨੂੰ ਅਮਰ ਰੱਖਣਾ ਹੈ। ਜੋ ਬੂਟਾ ਫ਼ਤਹਿ ਦੇ ਨਾਂ 'ਤੇ ਲਾਇਆ ਜਾਏਗਾ, ਉਹ ਕਈ ਸਾਲਾਂ ਤਕ ਅਮਰ ਰਹੇਗਾ ਤੇ ਲੋਕਾਂ ਨੂੰ ਸ਼ੁੱਧ ਹਵਾ ਦਏਗਾ।
ਸਮਾਜ ਸੇਵੀ ਨੀਲਾ ਸਿੰਘ ਖ਼ਾਲਸਾ ਨੇ ਕਿਹਾ ਕਿ ਫ਼ਤਹਿਵੀਰ ਦੀ ਯਾਦ ਵਿੱਚ ਲੋਕਾਂ ਨੂੰ ਬੂਟੇ ਵੰਡੇ ਜਾ ਰਹੇ ਹਨ। ਤਕਰੀਬਨ ਦੋ ਹਜ਼ਾਰ ਦੇ ਕਰੀਬ ਬੂਟੇ ਵੰਡੇ ਜਾ ਚੁੱਕੇ ਹਨ।
ਇਸ ਮੌਕੇ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਫ਼ਤਹਿਵੀਰ ਦੇ ਨਾਂ 'ਤੇ ਸੜਕ ਦਾ ਨਾਂ ਰੱਖ ਤੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਸਰਕਾਰ ਨੂੰ ਇਸ ਘਟਨਾ ਤੋਂ ਸਬਕ ਲੈਣਾ ਚਾਹੀਦਾ ਹੈ ਤੇ ਆਪਣੀਆਂ ਕਮੀਆਂ ਦੀ ਜਾਂਚ ਕਰਨੀ ਚਾਹੀਦੀ ਹੈ। ਫ਼ਤਹਿ ਦੇ ਨਾਂ 'ਤੇ ਸੜਕ ਰੱਖਣੀ ਚੰਗੀ ਗੱਲ ਹੈ ਪਰ ਸਰਕਾਰ ਕੋਲ ਪੁਖ਼ਤਾ ਸਾਮਾਨ ਤੇ ਇੰਤਜ਼ਾਮ ਵੀ ਹੋਣੇ ਚਾਹੀਦੇ ਹਨ।
ਅੱਜ ਫ਼ਤਹਿਵੀਰ ਸਿੰਘ ਦੀ ਅੰਤਿਮ ਅਰਦਾਸ ਹੋਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਤੇ ਵਿਰੋਧੀ ਧਿਰ, ਲੀਡਰ ਹਰਪਾਲ ਸਿੰਘ ਚੀਮਾ ਤੇ ਅਕਾਲੀ ਲੀਡਰ ਪਰਮਿੰਦਰ ਸਿੰਘ ਢੀਂਡਸਾ ਫ਼ਤਹਿਵੀਰ ਨੂੰ ਸ਼ਰਧਾਂਜਲੀ ਦੇਣ ਪੁੱਜੇ।
ਸੰਗਰੂਰ: ਬੋਰਵੈੱਲ ਵਿੱਚ ਡਿੱਗਣ ਨਾਲ ਦੋ ਸਾਲਾਂ ਦੇ ਫ਼ਤਹਿਵੀਰ ਸਿੰਘ ਦੀ ਦਰਦਨਾਕ ਮੌਤ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਮਾਸੂਮ ਦੀ ਯਾਦ ਵਿੱਚ ਬੂਟੇ ਵੰਡ ਰਹੀਆਂ ਹਨ। ਵਾਤਾਵਰਨ ਨੂੰ ਬਚਾਉਣ ਲਈ ਫ਼ਤਹਿਵੀਰ ਦੇ ਨਾਂ 'ਤੇ ਹਰਿਆਵਲ ਲਹਿਰ ਚਲਾਈ ਜਾ ਰਹੀ ਹੈ।