✕
  • ਹੋਮ

ਹੁਣ ਫਿਰੋਜ਼ਪੁਰ 'ਚ ਮਚਾਈ ਹੜ੍ਹਾਂ ਨੇ ਤਬਾਹੀ, ਫਸਲਾਂ ਹੋਈਆਂ ਤਬਾਹ

ਏਬੀਪੀ ਸਾਂਝਾ   |  20 Aug 2019 02:46 PM (IST)
1

2

3

4

5

6

7

8

9

ਉਨ੍ਹਾਂ ਕਿਹਾ ਕਿ ਇਹ ਪ੍ਰਸ਼ਾਸਨ ਦਾ ਫਰਜ਼ ਬਣਦਾ ਸੀ ਕਿ ਉਹ ਬੇੜੀਆਂ ਦਾ ਇੰਤਜ਼ਾਮ ਕਰਦੇ, ਪਰ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇੱਥੇ ਪਹੁੰਚਿਆ ਹੀ ਨਹੀਂ।

10

ਫਸਲਾਂ ਤੋਂ ਇਲਾਵਾ ਭਾਵੇਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ, ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇਨ੍ਹਾਂ ਪਿੰਡਾਂ ਤੱਕ ਨਹੀਂ ਪਹੁੰਚਿਆ। ਲੋਕਾਂ ਨੇ ਇਸ ਗੱਲ 'ਤੇ ਅਫਸੋਸ ਜ਼ਾਹਿਰ ਕੀਤਾ ਕਿ ਉਨ੍ਹਾਂ ਨੂੰ ਹਰੀਕੇ ਤੋਂ ਖ਼ੁਦ ਬੇੜੀਆਂ ਦਾ ਬੰਦੋਬਸਤ ਕਰਨਾ ਪਿਆ ਤੇ ਨਿੱਜੀ ਬੇੜੀਆਂ ਰਾਹੀਂ ਹੀ ਉਹ ਆਪਣੇ ਪਰਿਵਾਰਾਂ ਤੇ ਮਾਲ ਡੰਗਰ ਨੂੰ ਬਾਹਰ ਕੱਢ ਸਕੇ।

11

ਬਾਕੀ ਨਾਲ ਲਗਦੇ ਕਿਸੇ ਵੀ ਪਿੰਡ ਵਿੱਚ ਹਾਲੇ ਤਕ ਪਾਣੀ ਦੀ ਮਾਰ ਨਹੀਂ ਪਈ ਤੇ ਨਾ ਹੀ ਪ੍ਰਸ਼ਾਸਨ ਵੱਲੋਂ ਕਿਸੇ ਪਿੰਡ ਨੂੰ ਖਾਲੀ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

12

ਜ਼ਿਲ੍ਹੇ ਵਿੱਚ ਹੜ੍ਹਾਂ ਦੀ ਮਾਰ ਉਨੀ ਜਗ੍ਹਾ ਤਕ ਹੈ ਜੋ ਜਗ੍ਹਾ ਦਰਿਆ ਦੇ ਨਾਲ ਲੱਗਦੀ ਹੈ ਤੇ ਇੱਥੋਂ ਦੀ ਫ਼ਸਲ ਹੀ ਇਸ ਪਾਣੀ ਦੀ ਮਾਰ ਹੇਠ ਆਈ ਹੈ।

13

ਲੋਕਾਂ ਦਾ ਮਾਲ ਡੰਗਰ ਜ਼ਰੂਰ ਅੰਦਰ ਸੀ, ਜਿਸ ਨੂੰ ਅੱਜ ਸਥਾਨਕ ਲੋਕ ਖ਼ੁਦ ਬੇੜੀਆਂ ਦੀ ਮਦਦ ਦੇ ਨਾਲ ਬਾਹਰ ਲੈ ਕੇ ਆਏ ਹਨ।

14

ਕੁਝ ਪਰਿਵਾਰ ਇਸ ਜਮੀਨ 'ਤੇ ਬਣੇ ਡੇਰਿਆਂ ਵਿੱਚ ਰਹਿੰਦੇ ਸਨ, ਉਹ ਰਾਤ ਹੀ ਪਾਣੀ ਆਉਣ ਕਾਰਨ ਇੱਥੋਂ ਬਾਹਰ ਨਿਕਲ ਆਏ ਸੀ।

15

ਫਿਰੋਜ਼ਪੁਰ ਜ਼ਿਲ੍ਹੇ ਦੇ ਕੱਟਾ ਬਾਦਸ਼ਾਹ, ਝੁੰਡੁਰ, ਫਤਹਿਪੁਰ ਤੇ ਲਾਲ ਸਿੰਘ ਬਸਤੀ ਦੇ ਪਿੰਡਾਂ ਦੀ ਜ਼ਮੀਨ ਹੜ੍ਹ ਦੀ ਮਾਰ ਹੇਠ ਆਈ ਹੈ।

16

ਆਮ ਤੌਰ 'ਤੇ ਇਹ ਇੱਕ ਨਾਲੇ ਵਾਂਗ ਹੀ ਪਾਣੀ ਵੱਗਦਾ ਹੈ ਤੇ ਇਸ ਜ਼ਮੀਨ 'ਤੇ ਲੋਕ ਆਪਣੀਆਂ ਫਸਲਾਂ ਦੀ ਕਾਸ਼ਤ ਕਰਦੇ ਹਨ।

17

ਆਮ ਤੌਰ ਤੇ ਇਥੇ ਪਾਣੀ ਨਹੀਂ ਛੱਡਿਆ ਜਾਂਦਾ ਸਿਰਫ ਹੜ੍ਹ ਦੀ ਸਥਿਤੀ ਵਿੱਚ ਹੀ ਇਸ ਜ਼ਮੀਨ 'ਤੇ ਪਾਣੀ ਛੱਡਿਆ ਜਾਂਦਾ ਹੈ।

18

ਹਾਲਾਂਕਿ ਪਿੰਡਾਂ ਦਾ ਬਚਾਅ ਰਿਹਾ। ਦੱਸ ਦੇਈਏ ਹਰੀਕੇ ਤੋਂ ਲੈ ਕੇ ਪਾਕਿਸਤਾਨ ਸਰਹੱਦ ਤਕ ਫੈਲੇ ਖੇਤਰ ਦੀ ਫਸਲ ਪਾਣੀ ਦੀ ਮਾਰ ਹੇਠ ਆਈ ਹੈ।

19

ਫਿਰੋਜਪੁਰ: ਜ਼ਿਲ੍ਹੇ 'ਚ ਹਰੀਕੇ ਤੋਂ ਪਾਣੀ ਛੱਡਣ ਨਾਲ ਦਰਿਆ ਦੇ ਨਾਲ ਲੱਗਦੀ ਸੈਂਕੜੇ ਏਕੜ ਜ਼ਮੀਨ ਪਾਣੀ ਦੀ ਮਾਰ ਹੇਠ ਆ ਗਈ, ਜਿਸ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਰਕਬੇ ਹੇਠ ਲੱਗੀ ਫਸਲ ਤਬਾਹ ਹੋ ਗਈ।

  • ਹੋਮ
  • ਪੰਜਾਬ
  • ਹੁਣ ਫਿਰੋਜ਼ਪੁਰ 'ਚ ਮਚਾਈ ਹੜ੍ਹਾਂ ਨੇ ਤਬਾਹੀ, ਫਸਲਾਂ ਹੋਈਆਂ ਤਬਾਹ
About us | Advertisement| Privacy policy
© Copyright@2025.ABP Network Private Limited. All rights reserved.