✕
  • ਹੋਮ

ਪੰਜਾਬ ਸਰਕਾਰ ਦੇ ਸਰਕਾਰੀ ਸਕੂਲਾਂ ਸਬੰਧੀ ਦਾਅਵਿਆਂ ਦੀ ਖੁੱਲ੍ਹੀ ਪੋਲ

ਏਬੀਪੀ ਸਾਂਝਾ   |  22 Oct 2018 08:28 PM (IST)
1

ਇਸ ਸਬੰਧੀ ਜਦੋਂ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕੀ ਇਸ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਤੇ ਜਲਦੀ ਇਸ ਦੇ ਸਬੰਧਤ ਅਧਿਕਾਰੀ ਨਾਲ ਗੱਲ ਕਰਕੇ ਬਿਜਲੀ ਦਾ ਬਿੱਲ ਕਲੀਅਰ ਕਰ ਦਿੱਤਾ ਜਾਵੇਗਾ ਤੇ ਬੱਚਿਆ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

2

ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸਕੂਲ ਨੂੰ ਛੇ ਹਜ਼ਾਰ ਰੁਪਏ ਗਰਾਂਟ ਦਿੱਤੀ ਜੋ ਉਨ੍ਹਾਂ ਨੇ ਸਾਰੀ ਦੀ ਸਾਰੀ ਬਿਜਲੀ ਬੋਰਡ ਨੂੰ ਜਮ੍ਹਾ ਕਰਵਾ ਦਿੱਤੀ। ਇਸ ਸਬੰਧੀ ਉਹ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਵੀ ਪੱਤਰ ਭੇਜ ਚੁੱਕੇ ਸਨ, ਪਰ ਹਾਲ਼ੇ ਤਕ ਕੋਈ ਜਵਾਬ ਨਹੀਂ ਆਇਆ।

3

ਇਸ ਸੰਬਧੀ ਸਕੂਲ ਪ੍ਰਿੰਸੀਪਲ ਜਸਵੰਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਮਿਡਲ ਸਕੂਲ ਨੂੰ ਕੋਈ ਵਿਸ਼ੇਸ਼ ਗਰਾਂਟ ਨਹੀਂ ਦਿੱਤੀ ਜਾਂਦੀ, ਜਿਸ ਨਾਲ ਸਕੂਲ ਦੇ ਖ਼ਰਚੇ ਪੂਰਾ ਨਹੀਂ ਹੋ ਪਾਉਂਦੇ।

4

ਮਹਿਕਮੇ ਵੱਲ ਸਕੂਲ ਦਾ ਕਰੀਬ 28 ਹਜ਼ਾਰ ਰੁਪਏ ਬਿੱਲ ਬਕਾਇਆ ਹੈ।

5

ਪਿੰਡ ਦੇ ਸਰਕਾਰੀ ਮਿਡਲ ਸਕੂਲ ਦੇ ਬਿਜਲੀ ਦਾ ਕੁਨੈਕਸ਼ਨ ਪਿਛਲੇ 7 ਮਹੀਨਿਆਂ ਤੋਂ ਕੱਟਿਆ ਹੋਇਆ ਹੈ। ਇਸ ਕਾਰਨ ਜਿੱਥੇ ਇੱਕ ਪਾਸੇ ਬੱਚਿਆਂ ਨੂੰ ਪੜ੍ਹਾਈ ਵਿੱਚ ਤੰਗੀ ਆ ਰਹੀ ਹੈ, ਉੱਥੇ ਬੱਚਿਆਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਵੀ ਜੂਝਣਾ ਪੈ ਰਿਹਾ ਹੈ।

6

ਬਿਜਲੀ ਨਾ ਹੋਣ ਕਰਕੇ ਸਾਫ ਪਾਣੀ ਲਈ ਆਰਓ ਸਿਸਟਮ ਨਹੀਂ ਚੱਲ ਰਿਹਾ ਜਿਸ ਕਰਕੇ ਬੱਚੇ ਨਲਕੇ ਦਾ ਪਾਣੀ ਪੀਣ ਲਈ ਮਜਬੂਰ ਹਨ। ਕੰਪਿਊਟਰ ਦੀ ਪੜ੍ਹਾਈ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ।

7

ਜ਼ਿਲ੍ਹਾ ਫਰੀਦਕੋਟ ਦੇ ਹਲਕਾ ਜੈਤੋ ਦੇ ਪਿੰਡ ਖੱਚੜਾਂ ਦੇ ਸਰਕਾਰੀ ਮਿਡਲ ਸਕੂਲ ਦੀ ਬਿਜਲੀ ਪਿਛਲੇ ਸੱਤ ਮਹੀਨਿਆਂ ਤੋਂ ਬੰਦ ਹੈ। ਬਿੱਲ ਦੀ ਅਦਿਗਾਈ ਨਾ ਹੋਣ ਕਾਰਨ ਬਿਜਲੀ ਵਿਭਾਗ ਵਾਲੇ ਮੀਟਰ ਪੁੱਟ ਕੇ ਲੈ ਗਏ।

8

ਚੰਡੀਗੜ੍ਹ: ਇੱਕ ਪਾਸੇ ਤਾਂ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਣ ਦੇ ਦਾਅਵੇ ਕਰ ਰਹੀ ਹੈ ਤੇ ਦੂਜੇ ਪਾਸੇ ਸਰਕਾਰੀ ਸਕੂਲਾਂ ਨੂੰ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

  • ਹੋਮ
  • ਪੰਜਾਬ
  • ਪੰਜਾਬ ਸਰਕਾਰ ਦੇ ਸਰਕਾਰੀ ਸਕੂਲਾਂ ਸਬੰਧੀ ਦਾਅਵਿਆਂ ਦੀ ਖੁੱਲ੍ਹੀ ਪੋਲ
About us | Advertisement| Privacy policy
© Copyright@2026.ABP Network Private Limited. All rights reserved.