ਪਾਕਿ ਦੇ ਦਾਅਵੇ ਮਗਰੋਂ ਭਾਰਤ ਦਾ ਬਿਆਨ, ਏਧਰੋਂ ਵੀ ਨਿੱਬੜਿਆ ਲਾਂਘੇ ਦਾ 60-70 ਫ਼ੀਸਦੀ ਕੰਮ
Download ABP Live App and Watch All Latest Videos
View In Appਉਨ੍ਹਾਂ ਤੋਂ ਇਲਾਵਾ ਐਸਡੀਐਮ ਡੇਰਾ ਬਾਬਾ ਨਾਨਕ ਗੁਰਸਿਮਰਨ ਸਿੰਘ ਢਿੱਲੋਂ ਨੇ ਕਿਹਾ ਕਿ ਸੜਕ ਤੇ ਇੰਟੀਗਰੇਟਿਡ ਪੋਸਟ ਦਾ ਕੰਮ ਵੀ ਪੂਰੇ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਕਰੀਬ 70 ਫੀਸਦੀ ਕੰਮ ਪੂਰਾ ਹੈ।
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪਾਕਿਸਤਾਨ ਵਲ ਵੀ ਜੋ ਕੰਮ ਚੱਲ ਰਿਹਾ ਹੈ, ਉਸ ਨੂੰ ਲੈ ਕੇ ਇਕ ਹੋਰ ਮੀਟਿੰਗ ਜਲਦ ਹੋਣ ਜਾ ਰਹੀ ਹੈ।
ਉਨ੍ਹਾਂ ਆਖਿਆ ਕਿ ਕਰੀਬ 60 ਫੀਸਦੀ ਕੰਮ ਮੁਕੰਮਲ ਹੈ ਤੇ ਜੋ ਬਾਕੀ ਹੈ ਉਹ ਤੈਅ ਸਮੇਂ, 30 ਸਤੰਬਰ ਤਕ ਪੂਰਾ ਕਰ ਲਿਆ ਜਾਵੇਗਾ।
ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜੋ ਸੜਕ ਤੇ ਇੱਕ ਪੁਲ ਬਣਾਉਣ ਦਾ ਕੰਮ ਸੀ, ਉਹ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮ ਦੀ ਰਫ਼ਤਾਰ ਪੂਰੀ ਤੇਜ਼ ਹੈ ਤੇ ਤੈਅ ਸਮੇਂ ਤਕ ਲਾਂਘੇ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।
ਗੁਰਦਾਸਪੁਰ: ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਭਾਰਤ-ਪਾਕਿਸਤਾਨ ਵਿਚਾਲੇ ਬਣ ਰਹੇ ਕਰਤਾਰਪੁਰ ਲਾਂਘੇ ਦਾ 90 ਫੀਸਦੀ ਕੰਮ ਮੁਕੰਮਲ ਹੈ, ਇਸ ਮਗਰੋਂ ਭਾਰਤੀ ਅਧਿਕਾਰੀਆਂ ਨੇ ਵੀ ਦਾਅਵਾ ਕੀਤਾ ਹੈ ਕਿ ਇੱਧਰੋਂ ਵੀ ਲਾਂਘੇ ਦਾ 60-70 ਫੀਸਦੀ ਕੰਮ ਮੁਕੰਮਲ ਕੀਤਾ ਜਾ ਚੁਕਾ ਹੈ।
- - - - - - - - - Advertisement - - - - - - - - -