ਸੜਕ ਹਾਦਸਾ ਪੀੜਤਾਂ ਲਈ ਫਰਿਸ਼ਤਾ ਬਣ ਬਹੁੜੇ ਕਾਂਗੜ, ਆਪਣਾ ਕਾਫਿਲਾ ਰੋਕ ਕੀਤੀ ਮਦਦ
ਸੂਚਨਾ ਮਿਲਣ 'ਤੇ ਥਾਣਾ ਸਦਰ ਰਾਮਪੁਰਾ ਪੁਲਿਸ ਕਰਮਚਾਰੀ ਵੀ ਹਾਦਸਾਗ੍ਰਸਤ ਜਗ੍ਹਾ 'ਤੇ ਪਹੁੰਚ ਗਏ ਸਨ।
Download ABP Live App and Watch All Latest Videos
View In Appਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਗੱਡੀ ਰੋਡ ਸੜਕ 'ਤੇ ਡਿਵਾਈਡਰ ਨਾਲ ਟਕਰਾਈ ਅਤੇ ਫਿਰ ਸੜਕ ਕਿਨਾਰੇ ਪੁੱਟੇ ਟੋਏ ਵਿੱਚ ਜਾ ਡਿੱਗੀ।
ਡਰਾਈਵਰ ਨੇ ਕਾਂਗੜ ਨੂੰ ਦੱਸਿਆ ਕਿ ਉਸ ਦੇ ਟਰੱਕ ਅੱਗੇ ਇੱਕ ਸੱਪ ਆ ਗਿਆ ਸੀ ਜਿਸ ਕਾਰਨ ਉਸ ਨੂੰ ਇਕਦਮ ਟਰੱਕ ਨੂੰ ਇੱਕ ਪਾਸੇ ਘੁਮਾ ਦਿੱਤਾ।ਇਸ ਕਾਰਨ ਟਰੱਕ ਦੇ ਪਿੱਛੇ ਆ ਰਹੀ ਕਾਰ ਦਾ ਸੰਤੁਲਨ ਵਿਗੜ ਗਿਆ।
ਹਾਦਸੇ ਦੇ ਕਾਰਨਾਂ ਬਾਰੇ ਜਾਣਨ ਲਈ ਕਾਂਗੜ ਨੇ ਜੋ ਸੜਕ 'ਤੇ ਖੜ੍ਹੇ ਟਰੱਕ ਤੇ ਉਸ ਦੇ ਚਾਲਕ ਤੋਂ ਵੀ ਪੁੱਛਗਿੱਛ ਕੀਤੀ।
ਕਾਂਗੜ ਦੇ ਮੌਕੇ ਸਿਰ ਪਹੁੰਚਣ ਕਾਰਨ ਗੱਡੀ 'ਚੋਂ ਸੁਰੱਖਿਅਤ ਬਾਹਰ ਆਏ ਪਰਿਵਾਰ ਨੇ ਮੰਤਰੀ ਦਾ ਧੰਨਵਾਦ ਕੀਤਾ।
ਤਕਰੀਬਨ ਇੱਕ ਘੰਟੇ ਤਕ ਖੁਦ ਮਾਲ ਮੰਤਰੀ ਆਪਣੇ ਸਟਾਫ ਅਤੇ ਪੁਲਿਸ ਕਰਮਚਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਰਹੇ।
ਇਸ ਤੋਂ ਬਾਅਦ ਆਪਣੇ ਨਾਲ ਮੋਜੂਦ ਸਟਾਫ ਰਾਹੀਂ ਹਾਦਸਾਗ੍ਰਸਤ ਗੱਡੀ ਨੂੰ ਟੋਏ ਵਿੱਚੋਂ ਬਾਹਰ ਕਢਵਾਇਆ।
ਹਾਦਸੇ ਵੇਖਦਿਆਂ ਹੀ ਕਾਂਗੜ ਨੇ ਆਪਣਾ ਕਾਫਿਲਾ ਰੁਕਵਾ ਲਿਆ ਅਤੇ ਹਾਦਸਾਗ੍ਰਸਤ ਗੱਡੀ ਵਿੱਚ ਸਵਾਰ ਛੋਟੇ ਬੱਚੇ, ਮਹਿਲਾ ਅਤੇ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਮਦਦ ਕੀਤੀ। ਖੁਸ਼ਕਿਸਮਤੀ ਨਾਲ ਕਿਸੇ ਸਵਾਰੀ ਦੇ ਸੱਟ ਨਹੀਂ ਸੀ ਵੱਜੀ।
ਜਦ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਆਪਣੇ ਕਾਫਿਲੇ ਸਮੇਤ ਚੰਡੀਗੜ੍ਹ ਤੋਂ ਬਠਿੰਡਾ ਆ ਰਹੇ ਸਨ ਤਾਂ ਸ਼ਾਹਰਾ 'ਤੇ ਸਥਿਤ ਪਿੰਡ ਗਿੱਲ ਕਲਾਂ ਕੋਲ ਇੱਕ ਮਹਿੰਦਰਾ ਮਰਾਜ਼ੋ ਗੱਡੀ ਹਾਦਸਾਗ੍ਰਸਤ ਹੋ ਗਈ।
ਬਠਿੰਡਾ: ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਬੁੱਧਵਾਰ ਦੇਰ ਸ਼ਾਮ ਨੂੰ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਗਿੱਲ ਕਲਾਂ ਨੇੜੇ ਵਾਪਰੇ ਸੜਕ ਹਾਦਸੇ ਦੇ ਪੀੜਤ ਲੋਕਾਂ ਦੀ ਖੁਦ ਸਹਾਇਤਾ ਕੀਤੀ।
- - - - - - - - - Advertisement - - - - - - - - -