ਵੱਖ-ਵੱਖ ਦੇਸ਼ਾਂ ਦੇ ਰਾਜਦੂਤ ਪਹੁੰਚੇ ਅੰਮ੍ਰਿਤਸਰ, ਕੁਝ ਇੰਝ ਹੋਇਆ ਸਵਾਗਤ
Download ABP Live App and Watch All Latest Videos
View In Appਵੇਖੋ ਤਸਵੀਰਾਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿੱਚ ਐਸਜੀਪੀਸੀ ਵੱਲੋਂ ਸਾਰੇ ਰਾਜਦੂਤਾਂ ਨਾਲ ਸਵਾਗਤ ਕੀਤਾ ਗਿਆ 'ਤੇ ਕਿਹਾ ਕਿ ਰਾਜਦੂਤਾਂ ਦੀ ਇਹ ਫੇਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਸ਼ਤਾਬਦੀ ਨੂੰ ਸਮਰਪਿਤ ਹੈ।
ਇਸ ਮੌਕੇ ਰੂਸ, ਜਾਰਜੀਆ ਅਤੇ ਲਿਬਨਾਨ ਦੇ ਰਾਜਦੂਤਾਂ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਆਪਣੀ ਇਸ ਯਾਤਰਾ ਨੂੰ ਬਹੁਤ ਹੀ ਖਾਸ ਦੱਸਿਆ ਅਤੇ ਇੱਥੇ ਹੋਏ ਸਵਾਗਤ ਨੂੰ ਵੀ ਵਿਲੱਖਣ ਅਤੇ ਦਿਲ ਖਿਚਵਾਂ ਕਿਹਾ।
ਉਨ੍ਹਾਂ ਦੇ ਸਵਾਗਤ 'ਚ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਗਈ ਅਤੇ ਗੱਤਕਾ ਪਾਰਟੀਆਂ ਨੇ ਵੀ ਆਪਣੇ ਜੌਹਰ ਦਿਖਾਏ।
ਸਾਰੇ ਰਾਜਦੂਤ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਸਿੱਧਾ ਹੈਰੀ ਸਟਰੀਟ ਵਿੱਚ ਪੁੱਜੇ ਅਤੇ ਪੈਦਲ ਸ੍ਰੀ ਦਰਬਾਰ ਸਾਹਿਬ ਵੱਲ ਵਧੇ ਜਿੱਥੇ ਸਕੂਲੀ ਵਿਦਿਆਰਥੀਆਂ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਨ੍ਹਾਂ ਰਾਜਦੂਤਾਂ ਦਾ ਸਵਾਗਤ ਅੰਮ੍ਰਿਤਸਰ ਏਅਰਪੋਰਟ ‘ਤੇ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਕੀਤਾ ਗਿਆ।
84 ਦੇਸ਼ਾਂ ਦੇ ਅੰਬੇਸਡਰ ਅੱਜ ਹਰਮੰਦਰ ਸਾਹਿਬ ‘ਚ ਨਤਮਸਤਕ ਹੋਣ ਲਈ ਪਹੁੰਚੇ ਹਨ। ਇੱਥੇ ਹੋਣ ਵਾਲੀ ਫੇਰੀ ਸਮਾਗਮ ‘ਚ ਇਨ੍ਹਾਂ ਦੇਸ਼ਾਂ ਦੇ ਰਾਜਦੂਤ ਹਿੱਸਾ ਲੈਣਗੇ। 84 ਦੇਸ਼ਾਂ ਦੇ ਰਾਜਦੂਤ ਹੀ ਆਏ ਹਨ, ਇਸ ਦੀ ਜਾਣਕਾਰੀ ਅੰਮ੍ਰਿਤਸਰ ਡੀਸੀ ਨੇ ਦਿੱਤੀ।
- - - - - - - - - Advertisement - - - - - - - - -