ਜੇ ਜਲ ਬੱਸਾਂ ਹੁੰਦੀਆਂ....
ਮੀਂਹ ਦੇ ਪਾਣੀ ਨੇ ਘਰਾਂ ਦੇ ਬਾਹਰ ਖੜ੍ਹੇ ਵਾਹਨਾਂ ਨੂੰ ਪੂਰੀ ਤਰ੍ਹਾਂ ਡੋਬ ਦਿੱਤਾ।
ਕਈ ਥਾਈਂ ਤਾਂ ਪਾਣੀ ਪੈਦਲ ਜਾ ਰਹੇ ਲੋਕਾਂ ਦੇ ਸਿਰਾਂ ਤੋਂ ਦੀ ਲੰਘ ਰਿਹਾ ਸੀ। ਅੱਗੇ ਵੇਖੋ ਮੀਂਹ ਕਾਰਨ ਪ੍ਰਭਾਵਿਤ ਜਵਜੀਵਨ ਦੀਆਂ ਤਸਵੀਰਾਂ।
ਅੱਜ ਸਵੇਰ ਤੋਂ ਪੈ ਰਹੇ ਮੀਂਹ ਨੇ ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਨੂੰ ਇੱਕ ਤਰ੍ਹਾਂ ਨਾਲ ਠੱਪ ਹੋ ਗਿਆ। ਸੜਕਾਂ 'ਤੇ ਮੀਂਹ ਦਾ ਪਾਣੀ ਜਮ੍ਹਾਂ ਹੋ ਗਿਆ, ਕਈ ਵਾਹਨ ਸੜਕਾਂ ਦੇ ਵਿਚਕਾਰ ਹੀ ਬੰਦ ਹੋ ਗਏ, ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪੈ ਗਿਆ। 3 ਘੰਟੇ ਪਏ ਜ਼ੋਰਦਾਰ ਮੀਂਹ ਨੇ ਸਮਾਰਟ ਸਿਟੀ ਦੇ ਦਾਅਵੇਦਾਰ ਇਨ੍ਹਾਂ ਸ਼ਹਿਰਾਂ ਦੀਆਂ ਸਥਾਨਕ ਸਰਕਾਰਾਂ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ। ਬਾਰਿਸ਼ ਦਾ ਪਾਣੀ ਇਸ ਤਰ੍ਹਾਂ ਸੜਕਾਂ 'ਤੇ ਖੜ੍ਹਾ ਸੀ ਜਿਵੇਂ ਸੜਕ ਨਾ ਹੋ ਕੇ ਝੀਲ ਹੋਵੇ। ਇਹੋ ਜਿਹੇ ਹਾਲਾਤ ਵਿੱਚ ਅੱਜ ਹਰ ਕੋਈ ਸੋਚ ਰਿਹਾ ਸੀ ਕਿ ਜੇ ਜਲ ਬੱਸਾਂ ਹੁੰਦੀਆਂ ਤਾਂ ਔਖ ਘੱਟ ਹੋਣੀ ਸੀ।
ਭਾਰੀ ਮੀਂਹ ਅਤੇ ਸੜਕਾਂ ਜਾਮ ਹੋਣ ਕਾਰਨ ਲੋਕ ਆਪਣੇ ਕੰਮਾਂ ਕਾਰਾਂ 'ਤੇ ਪਹੁੰਚਣ ਤੋਂ ਲੇਟ ਹੋ ਗਏ।
ਸਵੇਰੇ ਪਏ ਮੀਂਹ ਨੇ ਜਨ-ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ।