ਆਖ਼ਰ ਹਨੀਪ੍ਰੀਤ ਜੇਲ੍ਹ 'ਚ ਬਾਬੇ ਦੀ ਮਾਲਸ਼ ਕਰਨ ਲਈ ਕਿਉਂ ਬਾਜ਼ਿੱਦ? ਜਾਣੋ ਪੂਰੀ ਕਹਾਣੀ...
ਕੀ ਹਨੀਪ੍ਰੀਤ ਵਾਕਈ ਰਾਮ ਰਹੀਮ ਦੀ ਅਯਾਸ਼ੀ ਲਈ ਗੁਫਾ ਵਿੱਚ ਕੁੜੀਆਂ ਦਾ ਇੰਤਜ਼ਾਮ ਕਰਦੀ ਸੀ। ਇਹ ਇਲਜ਼ਾਮ ਸੱਚਾ ਹੈ ਜਾਂ ਝੂਠਾ, ਹਰ ਕੋਈ ਇਸ ਦਾ ਸੱਚ ਜਾਣਨਾ ਚਾਹੁੰਦਾ ਹੈ।
ਹਨੀਪ੍ਰੀਤ ਦੇ ਦਿਲ ਤੇ ਦਿਮਾਗ ਵਿੱਚ ਆਖਰ ਕੀ ਚੱਲ ਰਿਹਾ ਹੈ, ਪੁਲਿਸ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ। ਉਹ ਇਸ ਲਈ ਹੈ ਕਿਉਂਕਿ ਹਨੀਪ੍ਰੀਤ ਹੀ ਉਹ ਸਭ ਤੋਂ ਵੱਡੀ ਰਾਜ਼ਦਾਰ ਹੈ ਜੋ ਰਾਮ ਰਹੀਮ ਦੇ ਸਾਰੇ ਰਹੱਸਾਂ ਤੋਂ ਪਰਦਾ ਚੁੱਕ ਸਕਦੀ ਹੈ। ਏ.ਬੀ.ਪੀ. ਨਿਊਜ਼ ਦੇ ਕੈਮਰੇ ਸਾਹਮਣੇ ਡੇਰੇ ਦੀ ਇੱਕ ਸਾਬਕਾ ਸਾਧਵੀ ਨੇ ਇਹੋ ਸਨਖੀਖੇਜ ਖੁਲਾਸਾ ਕੀਤਾ ਸੀ। ਉਦੋਂ ਉਸ ਨੇ ਹਨੀਪ੍ਰੀਤ ਤੇ ਰਾਮ ਰਹੀਮ ਦੀ ਘਿਨੌਣੇ ਖੇਡ ਖੁਲਾਸਾ ਕਰਦਿਆਂ ਦੱਸਿਆ ਸੀ ਕਿ ਹਨੀਪ੍ਰੀਤ ਬਾਬੇ ਦੀ ਅਯਾਸ਼ੀ ਲਈ ਕੁੜੀਆਂ ਨੂੰ ਗੁਫਾ ਵਿੱਚ ਭੇਜਦੀ ਸੀ।
ਜੇਲ੍ਹ ਵਿੱਚ ਬੰਦ ਬਲਾਤਕਾਰੀ ਬਾਬਾ ਰਾਮ ਰਹੀਮ ਨਾਲ ਮਿਲਣ ਲਈ ਹਨੀਪ੍ਰੀਤ ਦੀ ਬੇਕਰਾਰੀ ਦੀ ਇਹ ਕਹਾਣੀ ਕਿਸੇ ਨੂੰ ਵੀ ਹੈਰਾਨ ਕਰ ਸਕਦੀ ਹੈ। ਅਜਿਹੇ ਵਿੱਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਹਨੀਪ੍ਰੀਤ ਨੂੰ ਰਾਮ ਰਹੀਮ ਦਾ ਫਿਕਰ ਹੈ ਜਾਂ ਫਿਰ ਉਹ ਉਸ ਨਾਲ ਮੁਲਾਕਾਤ ਕਰਕੇ ਭਵਿੱਖ ਦੀ ਕੋਈ ਰਣਨੀਤੀ ਬਣਾਉਣਾ ਚਾਹੁੰਦੀ ਹੈ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਨੀਪ੍ਰੀਤ ਜਾਂਚ ਵਿੱਚ ਜ਼ਰਾ ਵੀ ਸਹਿਯੋਗ ਨਹੀਂ ਦੇ ਰਹੀ ਹੈ। ਜ਼ਿਆਦਾਤਰ ਸਵਾਲਾਂ ਬਦਲੇ ਉਹ ਰਟੇ ਰਟਾਏ ਜਵਾਬ ਹੀ ਦੇ ਰਹੀ ਹੈ। ਇਹੋ ਨਹੀਂ ਪੁੱਛਗਿੱਛ ਦੌਰਾਨ ਉਸ ਨੇ ਤਸ਼ੱਦਦ ਦੇ ਇਲਜ਼ਾਮ ਵੀ ਲਾਏ ਹਨ। ਇਸ ਕਾਰਨ ਪੁਲਿਸ ਸਖ਼ਤੀ ਵੀ ਘੱਟ ਵਰਤ ਪਾ ਰਹੀ ਹੈ ਤੇ ਨਾ ਹੀ ਹਨੀਪ੍ਰੀਤ ਤੋਂ ਰਾਮ ਰਹੀਮ ਦੇ ਕੋਈ ਰਾਜ਼ ਬਾਰੇ ਕੁਝ ਸੱਚ ਕਢਵਾਉਣ ਵਿੱਚ ਕਾਮਯਾਬ ਹੋ ਰਹੀ ਹੈ।
ਹਨੀਪ੍ਰੀਤ ਨੇ ਤਿੰਨ ਦਿਨਾਂ ਦੀ ਪੁੱਛਗਿੱਛ ਦੌਰਾਨ ਕਈ ਵਾਰ ਡਾਕਟਰਾਂ ਤੇ ਮਹਿਲਾ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਸ ਨੂੰ ਡੇਰਾ ਮੁਖੀ ਦੇ ਕੋਲ ਸੁਨਾਰੀਆ ਜੇਲ੍ਹ ਹੀ ਭੇਜ ਦਿਓ। ਹਨੀਪ੍ਰੀਤ ਦੀ ਇਸ ਜ਼ਿੱਦ 'ਤੇ ਇੱਕ ਡਾਕਟਰ ਨੇ ਉਸ ਨੂੰ ਕਿਹਾ ਕਿ ਤੁਸੀਂ ਡਾਕਟਰ ਹੋ ਜਾਂ ਫਿਰ ਕੀ ਤੁਸੀਂ ਡਿਗਰੀ ਹਾਸਲ ਕੀਤੀ ਹੋਈ ਹੈ ਜੋ ਬਾਬਾ ਨੂੰ ਦਰਦ ਹੋਣ 'ਤੇ ਉੱਥੇ ਜਾਣ ਦੀ ਗੱਲ ਕਰ ਰਹੇ ਹੋ?
ਹਨੀਪ੍ਰੀਤ ਜੇਲ੍ਹ ਵਿੱਚ ਬੰਦ ਬਲਾਤਕਾਰੀ ਬਾਬਾ ਰਾਮ ਰਹੀਮ ਨਾਲ ਮਿਲਣ ਲਈ ਤੜਫ ਰਹੀ ਹੈ। ਉਹ ਕਿਸੇ ਵੀ ਤਰੀਕੇ ਨਾਲ ਰਾਮ ਰਹੀਮ ਕੋਲ ਜਾਣਾ ਚਾਹੁੰਦੀ ਹੈ। ਇਸ ਲਈ ਉਹ ਵਾਰ-ਵਾਰ ਉਸ ਦੀ ਢੁਈ ਦੁਖਦੇ ਹੋਣ ਤੇ ਮਾਲਸ਼ ਕਰਨ ਦੀਆਂ ਗੱਲਾਂ ਕਰ ਰਹੀ ਹੈ।
ਇੱਕ ਹਿੰਦੀ ਅਖ਼ਬਾਰ ਮੁਤਾਬਕ ਪੁਲਿਸ ਅਧਿਕਾਰੀ ਜਦੋਂ ਵੀ ਹਨੀਪ੍ਰੀਤ ਨੂੰ ਕੋਈ ਸਵਾਲ ਕਰਦੇ ਤਾਂ ਉਹ ਇੱਕੋ ਜਵਾਬ ਦਿੰਦੀ ਹੈ, ਮੇਰੇ ਪਾਪਾ ਜੀ ਦੀ ਕਮਰ ਵਿੱਚ ਦਰਦ ਰਹਿੰਦਾ ਹੈ। ਉਹ ਇਸ ਦਰਦ ਤੋਂ ਪ੍ਰੇਸ਼ਾਨ ਹੋਣਗੇ। ਮੈਨੂੰ ਉਨ੍ਹਾਂ ਕੋਲ ਭੇਜ ਦਿਓ। ਮੈਂ ਪਾਪਾ ਜੀ ਦੀ ਮਸਾਜ ਕਰਨੀ ਹੈ। ਮੇਰਾ ਉੱਥੇ ਹੋਣਾ ਬੜਾ ਲਾਜ਼ਮੀ ਹੈ।
ਅਜਿਹੇ ਵਿੱਚ ਬਲਾਤਕਾਰੀ ਬਾਬਾ ਦੀ ਇਸ ਕਥਿਤ ਧੀ ਦੇ ਦਿਲ ਵਿੱਚ ਪਤਾ ਨਹੀਂ ਕਿੰਨੇ ਕੁ ਰਾਜ਼ ਲੁਕੇ ਹੋਏ ਹਨ। ਪੁਲਿਸ ਲਈ ਇਹ ਰਾਜ਼ ਜਾਣਨੇ ਸਭ ਤੋਂ ਵੱਡੀ ਚੁਨੌਤੀ ਹੈ। ਹਨੀਪ੍ਰੀਤ ਤੋਂ ਲਗਾਤਾਰ ਪੁੱਛ ਗਿੱਛ ਕੀਤੀ ਜਾ ਰਹੀ ਹੈ ਪਰ ਆਪਣੇ ਦਿਲ ਵਿੱਚ ਦਫਨ ਰਾਮ ਰਹੀਮ ਦੇ ਰਾਜ਼ ਖੋਲ੍ਹਣ ਦੀ ਥਾਂ ਉਹ ਪੁਲਿਸ ਨੂੰ ਰਟੇ-ਰਟਾਏ ਜਵਾਬ ਦੇ ਰਹੀ ਹੈ।
38 ਦਿਨਾਂ ਤਕ ਪੁਲਿਸ ਨਾਲ ਲੁੱਕਣ ਮੀਟੀ ਤੋਂ ਬਾਅਦ ਹੁਣ ਹਨੀਪ੍ਰੀਤ ਹਵਾਲਾਤ ਦੀ ਹਵਾ ਖਾ ਰਹੀ ਹੈ। ਸ਼ਾਨਦਾਰ ਮਹਿਲਾਂ ਵਿੱਚ ਰਾਜਸ਼ਾਹੀ ਜ਼ਿੰਦਗੀ ਜਿਉਣ ਵਾਲੀ ਹਨੀਪ੍ਰੀਤ ਹੁਣ ਮਾਮੂਲੀ ਚਟਾਈ 'ਤੇ ਸੌਂ ਰਹੀ ਹੈ। ਜੋ ਚਿਹਰਾ ਖੁਸ਼ੀਆਂ ਨਾਲ ਚਮਕਦਾ ਰਹਿੰਦਾ ਸੀ, ਹੁਣ ਕੁਮਲਾਇਆ ਹੋਇਆ ਹੈ। ਹਨੀਪ੍ਰੀਤ ਨਾ ਤਾਂ ਹੱਸ ਪਾ ਰਹੀ ਹੈ ਤੇ ਨਾ ਹੀ ਉਸ ਦੇ ਮੂੰਹੋਂ ਪਹਿਲਾਂ ਵਾਂਗ ਮਿੱਠੇ ਬੋਲ ਫੁੱਟ ਰਹੇ ਹਨ। ਉਹ ਖਾਮੋਸ਼ ਹੈ ਤੇ ਗੁੰਮਸੁਮ ਹੈ।
ਸਾਧਵੀ ਬਲਾਤਕਾਰ ਕਾਂਡ ਵਿੱਚ ਜਦੋਂ ਤੋਂ ਰਾਮ ਰਹੀਮ ਜੇਲ੍ਹ ਗਿਆ ਹੈ, ਉਸ ਦੀ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ ਦੀ ਤਾਂ ਜਿਵੇਂ ਦੁਨੀਆ ਹੀ ਲੁੱਟੀ ਗਈ ਹੋਵੇ। ਪੁਲਿਸ ਲਗਾਤਾਰ ਹਨੀਪ੍ਰੀਤ ਤੋਂ ਪੁੱਛ-ਪੜਤਾਲ ਕਰ ਰਹੀ ਹੈ ਤਾਂ ਕਿ ਉਸ ਦੇ ਦਿਲ ਵਿੱਚ ਦਫਨ ਰਾਮ ਰਹੀਮ ਦੇ ਸਾਰੇ ਭੇਤ ਖੁੱਲ੍ਹ ਜਾਣ। ਇਸੇ ਦੌਰਾਨ ਹਨੀਪ੍ਰੀਤ ਤੇ ਰਾਮ ਰਹੀਮ ਬਾਰੇ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜੋ ਬੇਹੱਦ ਚੌਕਾਉਣ ਕਰਨ ਵਾਲੀ ਹੈ।