✕
  • ਹੋਮ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਜਲੰਧਰ ਕਨੈਕਸ਼ਨ

ਏਬੀਪੀ ਸਾਂਝਾ   |  27 Jul 2018 07:40 PM (IST)
1

ਹੁਣ ਦਾਨਿਸ਼ਮੰਦਾ ਦੇ ਲੋਕਾਂ ਨੂੰ ਜਦੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਜਲੰਧਰ ਕਨੈਕਸ਼ਨ ਦਾ ਪਤਾ ਲਗ ਰਿਹਾ ਹੈ ਤਾਂ ਲੋਕਾਂ ਨੂੰ ਲਗਦਾ ਹੈ ਕਿ ਇਮਰਾਨ ਦਾ ਹਿੰਦੁਸਤਾਨ ਨਾਲ ਇਹ ਰਿਸ਼ਤਾ ਦੋਹਾਂ ਮੁਲਕਾਂ ਦੇ ਸੰਬੰਧਾਂ ਵਿੱਚ ਵੀ ਠੰਡ ਪਾਵੇਗਾ।

2

ਇਮਰਾਨ ਦੇ ਪਰਿਵਾਰਿਕ ਮਕਾਨ ਦੇ ਮੌਜੂਦਾ ਮਾਲਿਕ ਤਾਂ ਇੰਗਲੈਂਡ ਵਿੱਚ ਰਹਿੰਦੇ ਹਨ। ਪਿਛਲੇ ਇੱਕ ਸਾਲ ਤੋਂ ਇੱਥੇ ਅਜੀਤ ਸਿੰਘ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ। ਕ੍ਰਿਕਟ ਕਰੀਅਰ ਦੌਰਾਨ ਇੰਡੀਆ-ਪਾਕਿਸਤਾਨ ਦਾ ਇੱਕ ਮੈਚ ਜਲੰਧਰ ਵਿੱਚ ਵੀ ਹੋਇਆ ਸੀ। ਉਸ ਦੌਰਾਨ ਇਮਰਾਨ ਖਾਨ ਆਪਣਾ ਘਰ ਵੇਖਣ ਆਏ ਸੀ।

3

1947 ਤੋਂ ਪਹਿਲਾਂ ਬਣਾਏ ਗਏ 'ਅਮਾਨਤ ਮੰਜ਼ਿਲ' ਉੱਤੇ 1347 ਅਤੇ 1929 ਲਿੱਖਿਆ ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਪਰਿਵਾਰ ਸ਼ਾਇਦ 1347 ਤੋਂ ਇੱਥੇ ਰਹਿ ਰਿਹਾ ਹੋਵੇ। ਇਮਰਾਨ ਨੇ ਚੋਣ ਨਤੀਜਿਆਂ ਤੋਂ ਬਾਅਦ ਦਿੱਤੇ ਭਾਸ਼ਣ ਵਿੱਚ ਕਿਹਾ ਕਿ ਉਹ ਪਾਕਿਸਤਾਨ 'ਚ ਪ੍ਰਧਾਨ ਮੰਤਰੀ ਦੇ ਵੱਡੇ ਘਰ ਵਿੱਚ ਨਹੀਂ ਰਹਿਣਗੇ। ਹਾਲਾਂਕਿ ਉਨਾਂ ਦੇ ਨਾਨਕਿਆਂ ਦਾ ਜਲੰਧਰ ਵਾਲਾ ਘਰ ਘੱਟੋ-ਘੱਟ 100 ਮਰਲਿਆਂ ਵਿੱਚ ਬਣਿਆ ਹੈ। ਸੁੱਖ-ਸਹੂਲਤਾਂ ਲਈ ਇੱਥੇ ਹਰ ਉਹ ਚੀਜ਼ ਸੀ ਜਿਹੜੀ ਕਿ ਉਸ ਵੇਲੇ ਲੋੜੀਂਦੀ ਸੀ।

4

ਜਲੰਧਰ ਦੇ ਬਸਤੀ ਦਾਨਿਸ਼ਮੰਦਾ ਵਿੱਚ ਸਥਿਤ ਆਜ਼ਾਦੀ ਤੋਂ ਪਹਿਲਾਂ ਦੀ ਬਣੀ ਕੋਠੀ ਦਾ ਨਾਂ ਹੈ 'ਅਮਾਨਤ ਮੰਜ਼ਿਲ'। ਕ੍ਰਿਕਟਰ ਇਮਰਾਨ ਖਾਨ ਦੀ ਮਾਂ ਸ਼ੌਕਤ ਖਾਨਮ ਆਪਣੇ ਪਰਿਵਾਰ ਨਾਲ ਆਜ਼ਾਦੀ ਤੋਂ ਪਹਿਲਾਂ ਇੱਥੇ ਰਹਿੰਦੀ ਸੀ। ਵੰਡ ਤੋਂ ਬਾਅਦ ਇਮਰਾਨ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ ਅਤੇ ਇਮਰਾਨ 25 ਨਵੰਬਰ 1952 ਨੂੰ ਲਾਹੌਰ ਵਿੱਚ ਪੈਦਾ ਹੋਏ। ਸ਼ੌਕਤ ਖਾਨਮ ਪਸ਼ਤੂਨ ਸਨ। 1985 ਵਿੱਚ ਉਨਾਂ ਦੀ ਕੈਂਸਰ ਨਾਲ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇਮਰਾਨ ਖਾਨ ਨੇ ਪਾਕਿਸਤਾਨ ਵਿੱਚ ਕੈਂਸਰ ਹਸਪਤਾਲ ਖੋਲਿਆ ਸੀ।

5

ਜਲੰਧਰ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਕ੍ਰਿਕਟਰ ਇਮਰਾਨ ਖਾਨ ਨੇ ਚੋਣਾਂ ਦੇ ਨਤੀਜ਼ੇ ਤੋਂ ਬਾਅਦ ਦਿੱਤੇ ਭਾਸ਼ਣ ਵਿੱਚ ਹਿੰਦੁਸਤਾਨ ਪਾਕਿਸਤਾਨ ਦੇ ਸੰਬੰਧਾਂ ਬਾਰੇ ਖਾਸ ਜ਼ਿਕਰ ਕੀਤਾ। ਇਮਰਾਨ ਖਾਨ ਦਾ ਪਿਛੋਕੜ ਵੀ ਹਿੰਦੋਸਤਾਨ ਦਾ ਹੀ ਹੈ। ਪੰਜਾਬ ਦੇ ਜ਼ਿਲਾ ਜਲੰਧਰ ਵਿੱਚ ਉਨਾਂ ਦੀ ਮਾਂ ਸ਼ੌਕਤ ਖਾਨਮ ਦਾ ਘਰ ਅਜੇ ਵੀ ਆਬਾਦ ਹੈ। 

  • ਹੋਮ
  • ਪੰਜਾਬ
  • ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਜਲੰਧਰ ਕਨੈਕਸ਼ਨ
About us | Advertisement| Privacy policy
© Copyright@2025.ABP Network Private Limited. All rights reserved.