ਅੱਜ ਤੋਂ ਸ਼ੁਰੂ ਹੋਇਆ ਲੰਗੂਰ ਮੇਲਾ, ਵੇਖੋ ਅੰਮ੍ਰਿਤਸਰ ਤੋਂ ਆਈਆਂ ਖੂਬਸੂਰਤ ਤਸਵੀਰਾਂ
ਲੋਕਾਂ ਦਾ ਮੰਨਣਾ ਹੈ ਕਿ ਇਸੇ ਸਥਾਨ 'ਤੇ ਹਨੂਮਾਨ ਦੀ ਮੂਰਤੀ ਆਪਣੇ-ਆਪ ਪ੍ਰਗਟ ਹੋਈ। ਮੰਨਿਆ ਜਾਂਦਾ ਹੈ ਕਿ ਇੱਥੇ ਮਨ ਦੀ ਮੁਰਾਦ ਪੂਰੀ ਹੁੰਦੀ, ਇਸੇ ਲਈ ਇੱਥੇ ਲੰਗੂਰ ਮੇਲਾ ਮਨਾਇਆ ਜਾਂਦਾ ਹੈ।
ਮੰਨਤ ਪੂਰੀ ਹੋਣ ਬਾਅਦ ਉਹ ਵਿਅਕਤੀ ਨਰਾਤਿਆਂ ਵਿੱਚ ਲੰਗੂਰ ਬਣ ਕੇ ਇੱਥੇ ਰੋਜ਼ਾਨਾ ਸਵੇਰੇ ਸ਼ਾਮ ਮੱਥਾ ਟੇਕਣ ਆਉਂਦਾ ਹੈ।
ਇਸ ਬਾਰੇ ਕਿਹਾ ਜਾਂਦਾਇਸ ਵਿਚਾਲੇ ਭਗਵਾਨ ਰਾਮ ਨੇ ਅਸ਼ਵਮੇਘ ਯੱਗ ਕਰਾਇਆ ਤੇ ਆਪਣਾ ਘੋੜਾ ਵਿਸ਼ਵ ਨੂੰ ਜਿੱਤਣ ਲਈ ਛੱਡ ਦਿੱਤਾ, ਜਿਸ ਨੂੰ ਇਸੇ ਸਥਾਨ 'ਤੇ ਲਵ ਤੇ ਕੁਸ਼ ਨੇ ਫੜ ਕੇ ਇੱਕ ਰੁੱਖ ਨਾਲ ਬੰਨ੍ਹ ਦਿੱਤਾ ਸੀ। ਇਸ 'ਤੇ ਜਦੋਂ ਹਨੂਮਾਨ ਲਵ ਤੇ ਕੁਸ਼ ਤੋਂ ਘੋੜਾ ਆਜ਼ਾਦ ਕਰਾਉਣ ਲਈ ਪਹੁੰਚੇ ਤਾਂ ਲਵ ਕੁਸ਼ ਨੇ ਉਨ੍ਹਾਂ ਨੂੰ ਵੀ ਬੰਦੀ ਬਣਾ ਲਿਆ ਤੇ ਇਸੇ ਸਥਾਨ 'ਤੇ ਬਿਠਾਇਆ। ਹੈ ਕਿ ਜਦੋਂ ਭਗਵਾਨ ਰਾਮ ਨੇ ਸੀਤਾ ਮਾਤਾ ਨੂੰ ਇੱਕ ਧੋਬੀ ਦੇ ਕਟਾਕਸ਼ 'ਤੇ ਬਨਵਾਸ ਲਈ ਭੇਜ ਦਿੱਤਾ ਸੀ ਤਾਂ ਉਸ ਸਮੇਂ ਉਨ੍ਹਾਂ ਮਹਾਂਰਿਸ਼ੀ ਵਾਲਮੀਕਿ ਦੇ ਆਸ਼ਰਮ ਵਿੱਚ ਪਨਾਹ ਲਈ ਸੀ ਤੇ ਆਪਣੇ ਦੋ ਪੁੱਤਰਾਂ ਲਵ ਤੇ ਕੁਸ਼ ਨੂੰ ਜਨਮ ਦਿੱਤਾ।
ਬੜਾ ਹਨੂਮਾਨ ਮੰਦਰ ਵਿੱਚ ਜੋ ਹਨੂਮਾਨ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ, ਲੋਕਾਂ ਦਾ ਮੰਨਣਾ ਹੈ ਕਿ ਉਹ ਆਪਣੇ ਆਪ ਹੀ ਉੱਥੇ ਪ੍ਰਗਟ ਹੋਈ ਸੀ।
ਇਸ 10 ਰੋਜ਼ਾ ਵਰਤ ਦੀ ਸੰਪੂਰਨਤਾ ਦੁਸ਼ਹਿਰੇ ਵਾਲੇ ਦਿਨ ਹੁੰਦੀ ਹੈ।
ਬੜਾ ਹਨੂਮਾਨ ਮੰਦਰ ਵਿੱਚ ਜੋ ਹਨੂਮਾਨ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ, ਲੋਕਾਂ ਦਾ ਮੰਨਣਾ ਹੈ ਕਿ ਉਹ ਆਪਣੇ ਆਪ ਹੀ ਉੱਥੇ ਪ੍ਰਗਟ ਹੋਈ ਸੀ।
ਇਸ ਮੇਲੇ ਵਿੱਚ ਨਵਜੰਮੇ ਬੱਚੇ ਤੋਂ ਲੈ ਕੇ ਨੌਜਵਾਨ ਤਕ ਲੰਗੂਰ ਬਣਦੇ ਹਨ ਤੇ ਪੂਰੇ ਦਸ ਦਿਨ ਤਕ ਬ੍ਰਹਮਚਾਰ ਵਰਤ ਨਾਲ ਦਿਨ ਕੱਟਦੇ ਹਨ।
ਨਰਾਤਿਆਂ ਦੀ ਸ਼ੁਰੂਆਤ ਨਾਲ ਹੀ ਜ਼ਿਲ੍ਹਾ ਅੰਮ੍ਰਿਤਸਰ ਦੇ ਬੜਾ ਹਨੂਮਾਨ ਮੰਦਰ ਵਿੱਚ ਸਾਲਾਨਾ ਲੰਗੂਰ ਮੇਲਾ ਸ਼ੁਰੂ ਹੋ ਗਿਆ ਹੈ।